Home » Lok Masle » ਜ਼ਿਲ੍ਹਾ ਬਠਿੰਡਾ ਅਧੀਨ ਸਿਹਤ ਵਿਭਾਗ ਦੇ ਆਊਟਸੋਰਸ ਸਫ਼ਾਈ ਸੇਵਕ ਮੁਲਾਜ਼ਮਾਂ ਵੱਲੋਂ ਸਿਵਲ ਸਰਜਨ ਦਫ਼ਤਰ ਬਠਿੰਡਾ ਅੱਗੇ ਧਰਨਾ ਦੂਜੇ ਦਿਨ ਵੀ ਜਾਰੀ

ਜ਼ਿਲ੍ਹਾ ਬਠਿੰਡਾ ਅਧੀਨ ਸਿਹਤ ਵਿਭਾਗ ਦੇ ਆਊਟਸੋਰਸ ਸਫ਼ਾਈ ਸੇਵਕ ਮੁਲਾਜ਼ਮਾਂ ਵੱਲੋਂ ਸਿਵਲ ਸਰਜਨ ਦਫ਼ਤਰ ਬਠਿੰਡਾ ਅੱਗੇ ਧਰਨਾ ਦੂਜੇ ਦਿਨ ਵੀ ਜਾਰੀ

News Portal Development Companies In India

ਸਫ਼ਾਈ ਸੇਵਕ ਮੁਲਾਜ਼ਮਾਂ ਦਾ ਠੇਕਾ ਨਿੱਜੀ ਕੰਪਨੀ ਨੂੰ ਦੇਣ ਦੇ ਰੋਸ ਵਜੋਂ 21 ਅਕਤੂਬਰ ਤੋਂ ਜਿਲ੍ਹਾ ਬਠਿੰਡਾ ਦੇ ਸਮੂਹ ਆਊਟਸੋਰਸ ਮੁਲਾਜ਼ਮਾਂ ਵੱਲੋਂ ਸਿਹਤ ਸੇਵਾਵਾਂ ਬੰਦ ਦਾ ਐਲਾਨ

 

ਬਠਿੰਡਾ, 16 ਅਕਤੂਬਰ (ਗੁਰਸੇਵਕ ਸਿੰਘ ਚੁੱਘੇ ਖੁਰਦ )ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਔਲਖ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਸਫ਼ਾਈ ਸੇਵਕ ਮੁਲਾਜ਼ਮਾਂ ਵੱਲੋਂ ਸਿਵਲ ਸਰਜਨ ਦਫ਼ਤਰ ਬਠਿੰਡਾ ਅੱਗੇ ਧਰਨਾ ਦੂਜੇ ਦਿਨ ਦੀ ਵੀ ਜਾਰੀ ਰਿਹਾ। ਇਸ ਮੌਕੇ ਵੱਖ-ਵੱਖ ਆਗੂ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਜਿੱਥੇ ਆਮ ਆਦਮੀ ਦੀ ਸਰਕਾਰ ਵੱਲੋਂ ਸਮੂਹ ਕੱਚੇ ਕਾਮੇ ਪੱਕੇ ਕਰਨ ਦੀ ਗੱਲ ਕੀਤੀ ਗਈ ਹੈ ਉੱਥੇ ਹੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਸਿਵਲ ਸਰਜਨ ਬਠਿੰਡਾ ਅਤੇ ਡੀ.ਐੱਮ.ਸੀ ਬਠਿੰਡਾ ਦੀ ਮਿਲੀਭੁਗਤ ਨਾਲ ਇੱਕ ਬਹੁਤ ਹੀ ਭ੍ਰਿਸ਼ਟਾਚਾਰ ਕੰਪਨੀ ਅਪੈਕਸ ਸ਼ੀਲਡ ਕੰਪਨੀ ਨੂੰ ਸਫ਼ਾਈ ਸੇਵਕ ਮੁਲਾਜ਼ਮਾਂ ਦਾ ਠੇਕਾ ਜਿਲ਼੍ਹਾ ਪੱਧਰ ਉੱਪਰ ਦਿੱਤਾ ਗਿਆ ਹੈ। ਜਿਸ ਦੇ ਵਿਰੋਧ ਵਿੱਚ ਸਫ਼ਾਈ ਸੇਵਕ ਮੁਲਾਜ਼ਮਾ ਵੱਲੋਂ ਸਿਵਲ ਸਰਜਨ ਬਠਿੰਡਾ ਦੇ ਗੇਟ ਅੱਗੇ ਅੱਜ ਦੂਜੇ ਦਿਨ ਵੀ ਧਰਨਾ ਜਾਰੀ ਰੱਖਿਆ। ਇਹ ਵੀ ਬੜੇ ਅਫ਼ਸੋਸ ਦੀ ਗੱਲ ਹੈ ਕਿ ਵੱਡੇ-ਵੱਡੇ ਵਾਅਦੇ ਕਰਨ ਵਾਲੀ ਆਮ ਆਦਮੀ ਦੀ ਸਰਕਾਰ ਜੋ ਕਿ ਕੱਚੇ ਮੁਲਮਜ਼ਾਂ ਨੂੰ ਪੱਕੇ ਕਰਨ ਦੀ ਗੱਲ ਕਰਦੀ ਸੀ, ਉਹ ਹੀ ਸਰਕਾਰ ਇਹਨਾਂ ਮੁਲਾਮਜ਼ਾਂ ਨੂੰ ਇੱਕ ਲੋਟੂ ਕੰਪਨੀ ਅਪੈਕਸ ਸ਼ੀਲਡ ਦੇ ਹਵਾਲੇ ਕਰ ਰਹੀ ਹੈ। ਇਹ ਉਹ ਕੰਪਨੀ ਹੈ ਜੋ ਅੱਜ ਤੋਂ ਕਈ ਸਾਲ ਪਹਿਲਾਂ ਜਿਲ਼੍ਹਾ ਬਠਿੰਡਾ ਵਿੱਚ ਇਹਨਾਂ ਹੀ ਸਫ਼ਾਈ ਕਰਮਚਾਰੀਆਂ ਤੋਂ ਪੈਸੇ ਹੜ੍ਹੱਪ ਕੇ ਉਹਨਾਂ ਦੀ ਲੁੱਟ ਕਰ ਚੁੱਕੀ ਹੈ। ਇਹੀ ਕੰਪਨੀ ਹੁਣ ਗਿੱਦੜਬਾਹਾ, ਮਲੋਟ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਪਹਿਲਾਂ ਤੋਂ ਹੀ ਆਊਟਸੋਰਸ ਮੁਲਾਜ਼ਮਾਂ ਨਾਲ ਬਹੁਤ ਧੱਕਾ ਕਰ ਰਹੀ ਹੈ, ਉਹਨਾਂ ਮੁਲਜ਼ਮਾਂ ਦੇ ਏ ਟੀ ਐਮ, ਪਾਸਬੁੱਕ ਅਤੇ ਚੈੱਕ ਬੁੱਕ ਆਪਣੇ ਕੋਲ ਰੱਖਦੀ ਹੈ, ਜਦੋਂ ਹੀ ਉਹਨਾਂ ਦੀ ਤਨਖ਼ਾਹ ਆਉਂਦੀ ਹੈ ਉਸ ਵਿੱਚੋਂ 4000 ਤੋਂ 5000 ਰੁਪਏ ਆਪ ਰੱਖ ਲੈਂਦੀ ਹੈ। ਇਸ ਸਬੰਧੀ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੂੰ ਇਸ ਕੰਪਨੀ ਦੀ ਸ਼ਿਕਾਇਤ ਕੀਤੀ ਹੋਈ ਹੈ ਅਤੇ ਕੰਪਨੀ ਦਾ ਠੇਕੇਦਾਰ ਇਨਕੁਆਰੀ ਅਧੀਨ ਹੈ। ਉਸ ਠੇਕੇਦਾਰ ਉੱਪਰ ਸਫ਼ਾਈ ਸੇਵਕ ਮੁਲਾਜ਼ਮ ਨਾਲ ਕੀਤੀ ਧੋਖਾਧੜ੍ਹੀ ਦੀ ਕਾਰਾਵਈ ਕਰਨ ਦੀ ਜਗ੍ਹਾ ਪੰਜਾਬ ਸਰਕਾਰ ਅਤੇ ਅਫ਼ਸਰਸ਼ਾਹੀ ਦੀ ਮਿਲੀ ਭੁਗਤ ਨਾਲ ਇਹ ਕੰਪਨੀ ਨੂੰ ਠੇਕਾ ਦੁਬਾਰਾ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਸਫ਼ਾਈ ਸੇਵਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਇਸ ਦਾ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਪੁਰਜ਼ੋਰ ਵਿਰੋਧ ਕਰਦੀ ਹੈ।ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਜਿਲ੍ਹਾ ਬਠਿੰਡਾ ਜਥੇਬੰਦੀ ਵੱਲੋਂ ਮਿਤੀ 21 ਅਕਤੂਬਰ ਤੋਂ ਜਿਲ੍ਹਾ ਬਠਿੰਡਾ ਦੇ ਸਮੂਹ ਆਊਟਸੋਰਸ ਮੁਲਾਜ਼ਮਾਂ ਦਾ ਕੰਮ ਕਾਜ ਮੁਕੰਮਲ ਤੌਰ ਤੇ ਬੰਦ ਕਰਕੇ ਅਪੈਕਸ਼ ਸੀਲ਼ਡ ਕੰਪਨੀ ਦਾ ਠੇਕਾ ਰੱਦ ਕਰਨ ਅਤੇ ਸਫ਼ਾਈ ਸੇਵਕਾਂ ਦੀਆਂ ਮੰਗਾਂ ਮੰਨਣ ਤੱਕ ਜਾਰੀ ਰਹੇਗਾ। ਜਥੇਬੰਦੀ ਨੇ ਦੱਸਿਆਂ ਕਿ ਜੇਕਰ ਇਸ ਕੰਪਨੀ ਦਾ ਠੇਕਾ ਜਲਦੀ ਰੱਦ ਨਾ ਕੀਤਾ ਗਿਆ ਅਤੇ ਸਿਹਤ ਵਿਭਾਗ ਦੇ ਕੱਚੇ ਕਾਮਿਆਂ ਨੂੰ ਵਿਭਾਗ ਅਧੀਨ ਨਾ ਲਿਆ ਗਿਆ ਤਾਂ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਵੱਲੋਂ ਪੈਰਾਮੈਡੀਕਲ ਅਤੇ ਭਰਾਤਰੀ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਤਿੱਖੇ ਸੰਘਰਸ਼ ਉਲੀਕੇ ਜਾਣਗੇ। ਇਸ ਮੌਕੇ ਮੁੱਖ ਬੁਲਾਰੇ ਗਗਨਦੀਪ ਸਿੰਘ ਭੁੱਲਰ ਸੂਬਾ ਪ੍ਰਧਾਨ ਪੰਜਾਬ ਸੁਬਾਰਡੀਨੇਟ ਸਰਵਿਿਸ਼ਜ ਫੈਡਰੇਸ਼ਨ (ਵਿਿਗਆਨਕ), ਜਸਵਿੰਦਰ ਸ਼ਰਮਾ ਚੀਫ਼ ਆਰਗੇਨਾਇਜ਼ਰ ਤਾਲਮੇਲ ਕਮੇਟੀ ਪੈਰਾਮੈਡੀਕਲ ਜਿਲ੍ਹਾ ਬਠਿੰਡਾ, ਸੀਨੀਅਰ ਮੀਤ ਪ੍ਰਧਾਨ ਜਤਿੰਦਰ ਸਿੰਘ ਬਠਿੰਡਾ, ਮਨੀਸ਼ ਕੁਮਾਰ ਪੈਰਾ ਮੈਡੀਕਲ ਆਗੂ, ਵੀਰਪਾਲ ਕੌਰ ਜ਼ਿਲ੍ਹਾ ਖਜਾਨਚੀ ਆਊਟਸੋਰਸ ਯੂਨੀਅਨ ਬਠਿੰਡਾ, ਜਨਰਲ ਸਕੱਤਰ ਜਗਮੀਤ ਸਿੰਘ, ਆਗੂ ਆਊਟਸੋਰਸ ਯੂਨੀਅਨ ਬਲਵੰਤ ਸਿੰਘ ਬੱਲੀ , ਗੁਰਪ੍ਰੀਤ ਸਿੰਘ ਪ੍ਰਧਾਨ ਵਾਰਡ ਅਟੈਂਡੈਟ ਯੂਨੀਅਨ, ਪਰਮਜੀਤ ਕੌਰ , ਪੂਜਾ, ਕੋਮਲਪ੍ਰੀਤ ਕੌਰ, ਸਿਮਰਜੀਤ ਕੌਰ ਅਤੇ ਮਨਜੀਤ ਕੌਰ ਨੇ ਸੰਬੋਧਨ ਕੀਤਾ।

Leave a Comment

Will the middle class get relief from the first general budget of Modi 3.0?