Home » ਮਨੋਰੰਜਨ » ਜਸਪਾਲ ਭੱਟੀ ਦੀ ਬਰਸੀ ਤੇ ਵਿਸ਼ੇਸ਼;ਜਸਪਾਲ ਭੱਟੀ ਇੱਕ ਪ੍ਰਸਿੱਧ ਕਾਰਟੂਨਿਸਟ, ਵਿਅੰਗਕਾਰ, ਕਮੇਡੀਅਨ ਅਤੇ ਹਾਸਰਾਸ ਕਲਾਕਾਰ ਸਨ-ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ

ਜਸਪਾਲ ਭੱਟੀ ਦੀ ਬਰਸੀ ਤੇ ਵਿਸ਼ੇਸ਼;ਜਸਪਾਲ ਭੱਟੀ ਇੱਕ ਪ੍ਰਸਿੱਧ ਕਾਰਟੂਨਿਸਟ, ਵਿਅੰਗਕਾਰ, ਕਮੇਡੀਅਨ ਅਤੇ ਹਾਸਰਾਸ ਕਲਾਕਾਰ ਸਨ-ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ

News Portal Development Companies In India

ਜਸਪਾਲ ਭੱਟੀ ਦੀ ਬਰਸੀ ਹਰ ਸਾਲ 25 ਅਕਤੂਬਰ ਨੂੰ ਮਨਾਈ ਜਾਂਦੀ ਹੈ ਕਿਉਂਕਿ ਉਹਨਾਂ ਦੀ ਮੌਤ 25 ਅਕਤੂਬਰ 2012 ਨੂੰ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਨੇੜੇ ਇੱਕ ਕਾਰ ਹਾਦਸੇ ਵਿੱਚ ਹੋਈ ਸੀ। ਜਸਪਾਲ ਭੱਟੀ ਦੇ ਜੀਵਨ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ ਨੇ ਦੱਸਿਆ ਕਿ ਉਹਨਾਂ ਦਾ ਜਨਮ ਤਿੰਨ ਮਾਰਚ 1955 ਨੂੰ ਅੰਮ੍ਰਿਤਸਰ ਵਿੱਚ ਹੋਇਆ ਸੀ। ਉਹਨਾਂ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਇਲੈਕਟਰੀਕਲ ਇੰਜੀਨੀਅਰਿੰਗ ਦੀ ਡਿਗਰੀ ਹਾਸਿਲ ਕੀਤੀ ਸੀ। ਇੰਜੀਨੀਅਰਿੰਗ ਤੋਂ ਬਾਅਦ ਉਹਨਾਂ ਨੇ ਦੀ ਟ੍ਰਿਿਬਊਨ ਅਖਬਾਰ ਵਿੱਚ ਕਾਰਟੂਨਿਸਟ ਵਜੋਂ ਕੰਮ ਕੀਤਾ ਅਤੇ ਸੜ੍ਹਕੀ ਨਾਟਕ ਰਾਹੀਂ ਲੋਕਾਂ ਦੇ ਮੁੱਦੇ ਉਠਾਉਣੇ ਸ਼ੁਰੂ ਕੀਤੇ। 1980 ਅਤੇ 1990 ਦੇ ਦਹਾਕੇ ਵਿੱਚ ਦੂਰਦਰਸ਼ਨ ਉੱਤੇ ਆਉਣ ਵਾਲੇ ਉਨਾਂ ਦੇ ਵਿਅੰਗ ਵਾਲੇ ਸ਼ੋਅ ਉਲਟਾ ਪੁਲਟਾ ਅਤੇ ਫਲਾਪ ਸ਼ੋਅ ਨੇ ਪੂਰੇ ਦੇਸ਼ ਵਿੱਚ ਧੁੰਮ ਪਾ ਦਿੱਤੀ ਸੀ। ਉਨਾਂ ਨੇ 1999 ਵਿੱਚ ਪੰਜਾਬੀ ਫਿਲਮ ਮਾਹੌਲ ਠੀਕ ਦਾ ਨਿਰਦੇਸ਼ਨ ਕੀਤਾ, ਜੋ ਕਿ ਪੰਜਾਬ ਪੁਲਿਸ ਦੀ ਕਾਰਜਸ਼ੈਲੀ ਉੱਪਰ ਇੱਕ ਸ਼ਾਨਦਾਰ ਵਿਅੰਗ ਸੀ। ਇਸ ਤੋਂ ਇਲਾਵਾ ਉਨਾਂ ਨੇ ਕਈ ਬਾਲੀਵੁੱਡ ਫਿਲਮਾਂ ਜਿਵੇਂ ਕਿ ਫਨਾਹ ਵਿੱਚ ਵੀ ਕੰਮ ਕੀਤਾ। ਜਸਪਾਲ ਭੱਟੀ ਨੂੰ ਭਾਰਤ ਵਿੱਚ ਕਾਮੇਡੀ ਦਾ ਬਾਦਸ਼ਾਹ ਅਤੇ ਵਿਅੰਗ ਦਾ ਬਾਦਸ਼ਾਹ ਮੰਨਿਆ ਜਾਂਦਾ ਸੀ। ਉਨਾਂ ਨੇ ਆਪਣੀ ਕਮੇਡੀ ਰਾਹੀਂ ਭ੍ਰਿਸ਼ਟਾਚਰ, ਅਫਸਰ ਸ਼ਾਹੀ ਅਤੇ ਪੱਖਪਾਤੀ ਦੇ ਹਲਕੇ ਫੁਲਕੇ ਪ੍ਰੰਤੂ ਡੂੰਘੇ ਵਿਅੰਗ ਕੀਤੇ,ਜਿਨਾਂ ਨੇ ਆਮ ਲੋਕਾਂ ਨੂੰ ਜਾਗਰੂਕ ਕੀਤਾ। ਉਹ ਚੰਡੀਗੜ੍ਹ ਵਿੱਚ ਨਾਨਸੈਂਸ ਕਲੱਬ ਰਾਹੀਂ ਸੜਕਾਂ ਤੇ ਨੁੱਕੜ ਨਾਟਕ ਕਰਕੇ ਮਹਿੰਗਾਈ ਅਤੇ ਸਰਕਾਰੀ ਨੀਤੀਆਂ ਦਾ ਵਿਰੋਧ ਕਰਦੇ ਸਨ। ਅੱਜ ਵੀ ਪੰਜਾਬੀ ਅਤੇ ਭਾਰਤੀ ਸਿਨੇਮਾ ਵਿੱਚ ਸਾਫ-ਸੁਥਰੀ ਅਤੇ ਅਰਥਪੂਰਨ ਕਮੇਟੀ ਲਈ ਉਹਨਾਂ ਨੂੰ ਚੇਤੇ ਕੀਤਾ ਜਾਂਦਾ ਹੈ। ਉਹਨਾਂ ਪੰਜਾਬੀ ਫਿਲਮਾਂ ਤੋਂ ਇਲਾਵਾ ਅਨੇਕਾਂ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ। ਛੋਟੇ ਪਰਦੇ ‘ਤੇ ਅਭਿਨੇਤਰੀ ਦਿਿਵਆ ਦੱਤ ਤੇ ਆਪਣੀ ਪਤਨੀ ਸਵਿਤਾ ਭੱਟੀ ਨਾਲ ਪ੍ਰਸਿੱਧ ਕਾਮੇਡੀ ਪ੍ਰੋਗਰਾਮ ਕਾਮੇਡੀ ਦਾ ਕਿੰਗ ਕੌਣ ਵਿੱਚ ਕੰਮ ਕੀਤਾ। 26-10-2012 ਨੂੰ ਟੀ ਵੀ ਚੈਨਲਾਂ ‘ਤੇ ਰਿਲੀਜ਼ ਹੋਣ ਜਾ ਰਹੀ ਫਿਲਮ ਪਾਵਰ ਕੱਟ ਦੇ ਪ੍ਰੋਮੇ ਚੱਲ ਰਹੇ ਸਨ ਅਤੇ ਦੂਜੇ ਪਾਸੇ ਬ੍ਰੇਕਿੰਗ ਨਿਊਜ਼ ਚੱਲ ਰਹੀ ਸੀ ਕਿ ਹਮੇਸ਼ਾ ਲੋਕਾਂ ਨੂੰ ਹਸਾਉਣ ਵਾਲਾ ਸਾਡੇ ਕੋਲੋਂ ਸਦਾ ਲਈ ਵਿਛੜ ਗਿਆ।ਕਲਾ ਅਤੇ ਸਮਾਜਿਕ ਯੋਗਦਾਨ ਲਈ ਭਾਰਤ ਸਰਕਾਰ ਵੱਲੋਂ ਉਨਾਂ ਨੂੰ ਸਾਲ 2013 ਵਿੱਚ ਮਰਨ ਉਪਰੰਤ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਉਨਾਂ ਦੀ ਮੌਤ ਤੋਂ ਬਾਅਦ ਉਨਾਂ ਦੀ ਧਰਮ ਪਤਨੀ ਸਵਿਤਾ ਭੱਟੀ ਵੱਲੋਂ ਉਹਨਾਂ ਦੀ ਯਾਦ ਵਿੱਚ ਚੰਡੀਗੜ੍ਹ ਵਿਖੇ ਹਰ ਸਾਲ ਜਸਪਾਲ ਭੱਟੀ ਹਿਊਮਰ ਫੈਸਟੀਵਲ ਮਨਾਇਆ ਜਾਂਦਾ ਹੈ।

Leave a Comment

Will the middle class get relief from the first general budget of Modi 3.0?