
ਬਠਿੰਡਾ, 25 ਅਗਸਤ ਚਰਨਜੀਤ ਮਛਾਣਾ
ਵਾਤਾਵਰਣ ਦੀ ਸੰਭਾਲ ਅਤੇ ਹਰਿਆਵਲ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਗੁਰੂ ਨਾਨਕ ਦੇਵ ਥਰਮਲ ਪਲਾਂਟ ਵਿਖੇ ਫ਼ਲਦਾਰ ਅਤੇ ਫ਼ੁੱਲਦਾਰ ਬੂਟੇ ਲਗਾਏ। ਇਸ ਮੌਕੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਡਿਪਟੀ ਚੀਫ਼ ਇੰਜੀਨੀਅਰ ਪੀਐਸਪੀਸੀਐਲ ਇੰਜੀਨੀਅਰ ਹਰਦੀਪ ਸਿੰਘ ਸਿੱਧੂ, ਇੰਸਪੈਕਟਰ ਸੀਆਈਡੀ ਸ੍ਰੀ ਗੁਰਮੀਤ ਸਿੰਘ, ਐਸਬੀਆਈ ਦੇ ਚੀਫ ਮੈਨੇਜਰ ਜਿੰਮੀ ਮਹਿਤਾ, ਐਸਬੀਆਈ ਡੀਏਸੀ ਕੰਪਲੈਕਸ ਬਠਿੰਡਾ ਦੇ ਬ੍ਰਾਂਚ ਮੈਨੇਜਰ ਸ਼੍ਰੀ ਲਵਿਸ਼ ਚੁੱਘ, ਐਸਬੀਆਈ ਮੈਨੇਜਰ ਆਸ਼ਿਸ ਗੁਪਤਾ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।ਇਸ ਮੌਕੇ ਡਿਪਟੀ ਚੀਫ਼ ਇੰਜੀਨੀਅਰ ਪੀਐਸਪੀਸੀਐਲ ਇੰਜੀਨੀਅਰ ਹਰਦੀਪ ਸਿੰਘ ਸਿੱਧੂ ਨੇ ਕਿਹਾ ਕਿ ਰੁੱਖ ਮਨੁੱਖੀ ਜੀਵਨ ਲਈ ਬੇਹੱਦ ਮਹੱਤਵਪੂਰਨ ਹਨ। ਰੁੱਖ ਸਾਨੂੰ ਆਕਸੀਜਨ ਪ੍ਰਦਾਨ ਕਰਨ ਦੇ ਨਾਲ਼-ਨਾਲ਼ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਰੱਖਣ, ਤਾਪਮਾਨ ਨੂੰ ਸੰਤੁਲਿਤ ਕਰਨ ਅਤੇ ਜੈਵ ਵਿਭਿੰਨਤਾ ਨੂੰ ਕਾਇਮ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਫ਼ਲਦਾਰ ਬੂਟੇ ਭਵਿੱਖ ਵਿੱਚ ਪੌਸ਼ਟਿਕ ਫ਼ਲ ਪ੍ਰਦਾਨ ਕਰਨਗੇ, ਜਦਕਿ ਫ਼ੁੱਲਦਾਰ ਪੌਦੇ ਆਲ਼ੇ-ਦੁਆਲ਼ੇ ਦੀ ਸੁੰਦਰਤਾ ਵਿੱਚ ਵਾਧਾ ਕਰਨ ਦੇ ਨਾਲ਼ ਮੱਖੀਆਂ ਅਤੇ ਹੋਰ ਜੀਵਾਂ ਲਈ ਵੀ ਲਾਹੇਵੰਦ ਸਾਬਤ ਹੋਣਗੇ।ਇਸ ਦੌਰਾਨ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਸਥਿਤ ਐਸਬੀਆਈ ਦੇ ਬਰਾਂਚ ਮੈਨੇਜਰ ਸ਼੍ਰੀ ਲਵਿਸ਼ ਚੁੱਘ ਨੇ ਕਿਹਾ ਕਿ ਸਿਰਫ਼ ਬੂਟੇ ਲਗਾਉਣਾ ਹੀ ਕਾਫ਼ੀ ਨਹੀਂ ਹੈ ਸਗੋਂ ਇਨ੍ਹਾਂ ਦੀ ਨਿਯਮਤ ਦੇਖਭਾਲ ਅਤੇ ਸੰਭਾਲ ਕਰਨਾ ਵੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਸਮੂਹ ਅਧਿਕਾਰੀਆਂ, ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਅੱਜ ਲਗਾਇਆ ਗਿਆ ਹਰ ਬੂਟਾ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰੇ ਅਤੇ ਸਿਹਤਮੰਦ ਵਾਤਾਵਰਣ ਦੀ ਨੀਂਹ ਮਜ਼ਬੂਤ ਕਰਦਾ ਹੈ।ਇਸ ਮੌਕੇ ਇੰਜੀਨੀਅਰ ਗੁਲਸ਼ਨ ਕੁਮਾਰ, ਇੰਜੀਨੀਅਰ ਪੁਸ਼ਪਿੰਦਰ ਸਿੰਘ, ਇੰਜੀਨੀਅਰ ਬਲਜਿੰਦਰ ਸਿੰਘ, ਸੁਪਰਡੈਂਟ ਖੁਸ਼ਦੀਪ ਸਿੰਘ, ਅਤੇ ਸ੍ਰੀ ਹਾਕਮ ਸਿੰਘ ਤੋਂ ਇਲਾਵਾ ਪਲਾਂਟ ਦੇ ਅਧਿਕਾਰੀ, ਕਰਮਚਾਰੀ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।









