
ਬਠਿੰਡਾ, 26 ਅਕਤੂਬਰ (ਗੁਰਸੇਵਕ ਸਿੰਘ ਚੁੱਘੇ ਖੁਰਦ )ਗੁਰੂ ਗੋਬਿੰਦ ਸਿੰਘ ਸਰਕਲ ਸਟੱਡੀ ਬਠਿੰਡਾ ਵੱਲੋਂ ਅੰਤਰ-ਸਕੂਲ ਯੁਵਕ ਮੇਲਾ ਲਿਟਲ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ ਕਰਵਾਇਆ ਗਿਆ ਜਿਸ ਵਿਚ 30 ਵੱਖ-ਵੱਖ ਸਕੂਲਾਂ ਲੱਗਪਗ 325 ਵਿਿਦਆਰਥੀਆਂ ਨੇ ਭਾਗ ਲਿਆ। ਇਸ ਮੇਲੇ ਵਿੱਚ ਕਵਿਸ਼ਰੀ, ਕਵਿਤਾਵਾਂ,ਕੁਇਜ਼ ਅਤੇ ਦਸਤਾਰਾਂ ਦੇ ਮੁਕਾਬਲੇ ਕਰਵਾਏ ਗਏ। ਸਕੂਲਾਂ ਦੇ ਵਿਿਦਆਰਥੀਆਂ ਨੇ ਇਹਨਾਂ ਮੁਕਾਬਲਿਆਂ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਕਵੀਸ਼ਰੀ ਮੁਕਾਬਲੇ ਵਿੱਚ ਦਮਨਜੋਤ ਕੌਰ,ਗੁਰਸਾਂਝ ਕੌਰ ਤੇ ਅਮਾਨਤ ਕੌਰ ਗੁਰੂ ਨਾਨਕ ਦੇਵ ਪਬਲਿਕ ਸਕੂਲ, ਕਮਲਾ ਨਹਿਰੂ ਕਲੋਨੀ ਬਠਿੰਡਾ ਪਹਿਲੇ, ਸੰਜਮਪ੍ਰੀਤ ਕੌਰ, ਸਮਰੀਤ ਕੌਰ ਤੇ ਪ੍ਰਨੀਤ ਕੌਰ ਸੰਤ ਕਬੀਰ ਕਨਵੈਂਟ ਸਕੂਲ ਭੁੱਚੋ ਦੂਜੇ, ਹਰਨਿਵਰਨ ਕੌਰ, ਖੁਸ਼ਪ੍ਰੀਤ ਕੌਰ ਤੇ ਕਮਲਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਤੀਜੇ ਸਥਾਨ ਤੇ ਰਹੇ ਲ ਕਵਿਤਾ ਦੇ ਮੁਕਾਬਲੇ ਵਿੱਚ ਏਕਮਜੋਤ ਕੌਰ ਗੁਰੂ ਨਾਨਕ ਦੇਵ ਪਬਲਿਕ ਸਕੂਲ, ਕਮਲਾ ਨਹਿਰੂ ਕਲੋਨੀ ਬਠਿੰਡਾ ਪਹਿਲੇ, ਗੁਰਨੂਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵੀਆਂ ਦੂਜੇ, ਈਸਾ ਨਰੂਲਾ ਬਾਬਾ ਫਰੀਦ ਸਕੂਲ ਦਿਉਣ ਤੀਜੇ ਸਥਾਨ ‘ਤੇ ਰਹੇ।ਕੁਇਜ਼ ਮੁਕਾਬਲੇ ਵਿਚ ਹਰਸਿਮਰਤ ਕੌਰ, ਕਿਰਨਦੀਪ ਕੌਰ ਸੰਤ ਕਬੀਰ ਕਨਵੈਂਟ ਸਕੂਲ ਭੁੱਚੋ ਨੇ ਪਹਿਲਾ, ਹਰਸਿਮਰਨ ਕੌਰ, ਮਨਿੰਦਰ ਕੌਰ ਗੁਰੂ ਨਾਨਕ ਦੇਵ ਪਬਲਿਕ ਸਕੂਲ, ਕਮਲਾ ਨਹਿਰੂ ਕਲੋਨੀ ਬਠਿੰਡਾ ਨੇ ਦੂਜਾ, ਖੁਸ਼ੀ ਕੌਰ, ਸੁਖਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘੁੱਦਾ ਨੇ ਤੀਜਾ ਸਥਾਨ ਹਾਸਲ ਕੀਤਾ। ਦਸਤਾਰ ਮੁਕਾਬਲਾ ਲੜਕੀਆਂ ਵਿੱਚ ਪਹਿਲਾ ਸਥਾਨ ਅਨੰਤਜੋਤ ਕੌਰ ਸੰਤ ਬਾਬਾ ਫਤਿਹ ਸਿੰਘ ਪਬਲਿਕ ਸਕੂਲ ਬੱਲੋ, ਦੂਜਾ ਸਥਾਨ ਨਿਮਰਤਪਾਲ ਕੌਰ ਸ੍ਰੀ ਗੁਰੂ ਹਰਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਨਥਾਣਾ, ਤੀਜਾ ਸਥਾਨ ਰਮਨਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘੁੱਦਾ ਨੇ ਪ੍ਰਾਪਤ ਕੀਤਾ ਲ ਇਸੇ ਤਰ੍ਹਾਂ ਹੀ ਦਸਤਾਰ ਮੁਕਾਬਲਾ (ਸੀਨੀਅਰ ਗਰੁੱਪ) ਲੜਕਿਆਂ ਵਿੱਚ ਗੁਰਜੋਤ ਸਿੰਘ ਸਮਰਹਿਲ ਕਨਵੈਂਟ ਸਕੂਲ ਬਠਿੰਡਾ ਨੇ ਪਹਿਲਾ,ਅਮਰੀਕ ਸਿੰਘ ਲਿਟਲ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਨੇ ਦੂਜਾ , ਖੇਮਨਜੋਤ ਸਿੰਘ ਗੁਰੂ ਕਾਸ਼ੀ ਪਬਲਿਕ ਸਕੂਲ ਬਠਿੰਡਾ ਨੇ ਤੀਜਾ ਸਥਾਨ ਹਾਸਿਲ ਕੀਤਾ ਲ ਦਸਤਾਰ ਮੁਕਾਬਲਾ (ਜੂਨੀਅਰ ਗਰੁੱਪ) ਲੜਕਿਆਂ ਵਿੱਚ ਵਿਸ਼ਵਜੋਤ ਸਿੰਘ ਅਤੇ ਕਰਨਵੀਰ ਸਿੰਘ ਬਾਹੀਆ ਗੁਰੂ ਰਾਮਦਾਸ ਪਬਲਿਕ ਸਕੂਲ ਲਹਿਰਾ ਮੁਹੱਬਤ ਨੇ ਕਰਮਵਾਰ ਪਹਿਲਾ ਤੇ ਦੂਜਾ ਅਤੇ ਅਭੀਜੋਤ ਸਿੰਘ ਡਾਕਟਰ ਹੋਮਜ਼ ਅਕੈਡਮੀ ਜੀਦਾ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਯੁਵਕ ਮੇਲੇ ਵਿੱਚ ਨੈਤਿਕ ਸਿੱਖਿਆ ਇਮਤਿਹਾਨ 2026 ਦੇ 10 ਜੇਤੂ ਵਿਿਦਆਰਥੀਆਂ ਨੂੰ ਨਗਦ ਇਨਾਮ ਅਤੇ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਲ ਇਸ ਤੋਂ ਇਲਾਵਾ ਲਗਭਗ 55 ਵਿਿਦਆਰਥੀਆਂ ਨੂੰ ਮੈਰਿਟ ਟਰੋਫੀਆਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਲ ਇਸ ਯੁਵਕ ਮੇਲੇ ਦੇ ਮੁੱਖ ਮਹਿਮਾਨ ਇੰਜ. ਹਰਦੀਪਕ ਸਿੰਘ ਖਾਲਸਾ, ਪ੍ਰਧਾਨ ਖਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਬਠਿੰਡਾ ਨੇ ਵਿਿਦਆਰਥੀਆਂ ਨੂੰ ਦੁਨਿਆਵੀ ਵਿਿਦਆ ਦੇ ਨਾਲ ਨਾਲ ਨੈਤਿਕ ਵਿਿਦਆ ਲੈਣ ਲਈ ਵੀ ਪਪ੍ਰੇਰਿਆ ਲ ਉਹਨਾਂ ਕਿਹਾ ਕਿ ਇੱਕ ਚੰਗਾ ਇਨਸਾਨ ਹੀ ਚੰਗੇ ਸਮਾਜ ਦੀ ਨੀਂਹ ਬਣ ਸਕਦਾ ਹੈ ਲ ਇਸ ਯੁਵਕ ਮੇਲੇ ਦੀ ਸਫ਼ਲ ਸੰਪੂਰਨਤਾ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਠਿੰਡਾ ਖੇਤਰ ਦੇ ਪ੍ਰਧਾਨ ਬਲਵੰਤ ਸਿੰਘ ਕਾਲਚਰਾਣੀ, ਸਕੱਤਰ ਡਾ.ਗੁਰਜਿੰਦਰ ਸਿੰਘ ਰੋਮਾਣਾ, ਸਮਾਜਿਕ ਵਿੰਗ ਦੇ ਇੰਚਾਰਜ ਸੁਰਿੰਦਰ ਪਾਲ ਸਿੰਘ, ਰਮਨਦੀਪ ਸਿੰਘ, ਇੰਜ. ਕੁਲਵਿੰਦਰ ਸਿੰਘ, ਗੁਰਸੇਵਕ ਸਿੰਘ, ਜਸਵੀਰ ਸਿੰਘ, ਊਧਮ ਸਿੰਘ, ਇਸਤਰੀ ਵਿੰਗ ਦੇ ਇੰਚਾਰਜ ਭੈਣ ਪਵਿੱਤਰ ਕੌਰ, ਦਸਤਾਰ ਕੋਚ ਰਣਬੀਰ ਸਿੰਘ ਤੇ ਸੁਖਮਨਪ੍ਰੀਤ ਕੌਰ ਦਾ ਖ਼ਾਸ ਯੋਗਦਾਨ ਰਿਹਾ। ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ.ਅਵਤਾਰ ਸਿੰਘ ਨੇ ਮੁੱਖ ਮਹਿਮਾਨ, ਸਾਰੇ ਅਧਿਆਪਕ ਸਹਿਬਾਨ, ਵਿਿਦਆਰਥੀਆਂ ਅਤੇ ਸਟੱਡੀ ਸਰਕਲ ਦੀ ਟੀਮ ਦਾ ਧੰਨਵਾਦ ਕੀਤਾ।









