Home » ਸਿੱਖਿਆ » ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਠਿੰਡਾ ਨੇ ਨੈਤਿਕ ਸਿੱਖਿਆ ਇਮਤਿਹਾਨ ਸਕੂਲ 2026 ਦਾ ਨਤੀਜਾ ਐਲਾਨਿਆ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਠਿੰਡਾ ਨੇ ਨੈਤਿਕ ਸਿੱਖਿਆ ਇਮਤਿਹਾਨ ਸਕੂਲ 2026 ਦਾ ਨਤੀਜਾ ਐਲਾਨਿਆ

News Portal Development Companies In India

ਬਠਿੰਡਾ, 3 ਸਤੰਬਰ ( ਗੁਰਸੇਵਕ ਸਿੰਘ ਚੁੱਘੇ ਖੁਰਦ ) ਪਿਛਲੇ 55 ਸਾਲ ਤੋਂ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਅਤੇ ਵਿਰਸੇ ਦੀ ਸੰਭਾਲ ਲਈ ਕਰਜਸੀਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸੂਬਾ ਪੱਧਰ ‘ਤੇ ਨੈਤਿਕ ਸਿੱਖਿਆ ਇਮਤਿਹਾਨ (ਸਕੂਲ ਅਤੇ ਕਾਲਜ) ਦਾ ਆਯੋਜਿਨ ਕੀਤਾ ਜਾਂਦਾ ਹੈ l ਅੱਜ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਬਠਿੰਡਾ ਵੱਲੋਂ ਨੈਤਿਕ ਸਿੱਖਿਆ ਇਮਤਿਹਾਨ (ਸਕੂਲ) 2026 ਦਾ ਨਤੀਜਾ ਘੋਸ਼ਿਤ ਕੀਤਾ ਗਿਆ l ਇਸ ਵਿੱਚ ਮਿਡਲ ਗਰੁੱਪ ਤੇ ਸਕੈਂਡਰੀ ਗਰੁੱਪ ਦਾ ਨਤੀਜਾ ਘੋਸ਼ਿਤ ਕਰਦਿਆਂ ਖੇਤਰ ਬਠਿੰਡਾ ਦੇ ਪ੍ਰਧਾਨ ਬਲਵੰਤ ਸਿੰਘ ਕਾਲਝਰਾਣੀ ਅਤੇ ਸਕੱਤਰ ਡਾ ਗੁਰਜਿੰਦਰ ਸਿੰਘ ਰੋਮਾਣਾ ਨੇ ਦੱਸਿਆ ਕਿ ਸੈਕੰਡਰੀ ਗਰੁੱਪ (9ਵੀਂ ਤੋਂ 12ਵੀਂ) ਵਿੱਚ ਸੁਖਨੂਰ ਕੌਰ ਬੇਟੀ ਤਰਸੇਮ ਸਿੰਘ ਦਸ਼ਮੇਸ਼ ਗਰਲਜ ਸੀਨੀਅਰ ਸੈਕੈਂਡਰੀ ਸਕੂਲ ਬਾਦਲ ਨੇ ਪਹਿਲਾ, ਪ੍ਰਭਜੋਤ ਕੌਰ ਬੇਟੀ ਗੁਰਦਿੱਤ ਸਿੰਘ ਮੈਰੀਟੋਰੀਅਸ ਸਕੂਲ ਬਠਿੰਡਾ ਨੇ ਦੂਜਾ, ਸੁਮਨਦੀਪ ਕੌਰ ਬੇਟੀ ਗੁਰਪਾਲ ਸਿੰਘ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦਿਉਣ ਨੇ ਤੀਜਾ, ਤਨਵੀਰ ਕੌਰ ਬੇਟੀ ਸੁਖਜਿੰਦਰ ਸਿੰਘ ਦਸ਼ਮੇਸ਼ ਗਰਲਜ਼ ਸੀਨੀਅਰ ਸੈਕੈਂਡਰੀ ਸਕੂਲ ਬਾਦਲ ਨੇ ਚੌਥਾ ਅਤੇ ਕਿਰਤਪ੍ਰੀਤ ਕੌਰ ਬੇਟੀ ਸੁਖਵਿੰਦਰ ਸਿੰਘ, ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਠਿੰਡਾ ਨੇ ਪੰਜਵਾਂ ਸਥਾਨ ਹਾਸਿਲ ਕੀਤਾ l ਮਿਡਲ ਗਰੁੱਪ (6ਵੀਂ ਤੋਂ 8ਵੀਂ) ਵਿੱਚ ਪਹਿਲਾ ਸਥਾਨ ਹਰਨੂਰਪ੍ਰੀਤ ਸਿੰਘ ਬੇਟਾ ਗੁਰਮੀਤ ਸਿੰਘ ਲਿਟਲ ਫ਼ਲਾਵਰ ਸੀਨੀਅਰ ਸੈਕੈਂਡਰੀ ਪਬਲਿਕ ਸਕੂਲ ਬਠਿੰਡਾ, ਦੂਸਰਾ ਸਥਾਨ ਏਕਮਨੂਰ ਕੌਰ ਬੇਟੀ ਅਰਸ਼ਦੀਪ ਸਿੰਘ, ਸ਼੍ਰੀ ਗੁਰੂ ਹਰਗੋਬਿੰਦ ਸੀਨੀਅਰ ਸੈਕੈਂਡਰੀ ਸਕੂਲ ਨਥਾਣਾ, ਤੀਸਰਾ ਸਥਾਨ ਮੁਸਕਾਨ ਬੇਟੀ ਸੰਤੋਸ ਕੁਮਾਰ, ਲਿਟਲ ਫ਼ਲਾਵਰ ਸੀਨੀਅਰ ਸੈਕੈਂਡਰੀ ਪਬਲਿਕ ਸਕੂਲ ਬਠਿੰਡਾ, ਚੌਥਾ ਸਥਾਨ ਗੁਰਨੂਰ ਸਿੰਘ ਪੁੱਤਰ ਕੁਲਵਿੰਦਰ ਸਿੰਘ, ਟੌਪ ਰੈਂਕਰ ਇੰਟਰਨੈਸ਼ਨਲ ਸਕੂਲ ਨਥਾਣਾ ਅਤੇ ਪੰਜਵਾਂ ਸਥਾਨ ਬਲਕਾਰ ਸਿੰਘ ਪੁੱਤਰ ਜਗਤਾਰ ਸਿੰਘ, ਸਰਕਾਰੀ ਹਾਈ ਸਕੂਲ ਗਿੱਦੜ ਜ਼ਿਲ੍ਹਾ ਬਠਿੰਡਾ ਨੇ ਹਾਸਿਲ ਕੀਤਾ l ਇਸ ਤੋਂ ਇਲਾਵਾ ਸੈਕੰਡਰੀ ਗਰੁੱਪ ਦੇ ਵਿੱਚ 31 ਅਤੇ ਮਿਡਲ ਗਰੁੱਪ ਵਿੱਚ 24 ਵਿਦਿਆਰਥੀ ਮੈਰਿਟ ਸਥਾਨ ਲਈ ਚੁਣੇ ਗਏ l ਉਹਨਾਂ ਦੱਸਿਆ ਕਿ ਅਕਤੂਬਰ ਮਹੀਨੇ ਹੋਣ ਵਾਲੇ ਅੰਤਰ-ਸਕੂਲ ਯੁਵਕ ਮੇਲੇ ਵਿੱਚ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਨਗਦ ਇਨਾਮ ਤੇ ਵਿਸ਼ੇਸ਼ ਟਰਾਫ਼ੀਆਂ ਨਾਲ ਅਤੇ ਮੈਰਿਟ ਸੂਚੀ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਉਚੇਚੇ ਤੌਰ ‘ਤੇ ਟਰਾਫ਼ੀਆਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਜਾਏਗਾ lਇਸ ਇਮਤਿਹਾਨ ਅਤੇ ਨਤੀਜੇ ਨੂੰ ਕਾਮਯਾਬੀ ਨਾਲ ਸੰਪੂਰਨ ਕਰਨ ਦੇ ਵਿੱਚ ਸਾਰਪ੍ਰਸਤ ਬਲਵੰਤ ਸਿੰਘ ਮਾਨ, ਸੁਰਿੰਦਰ ਪਾਲ ਸਿੰਘ ਐਡੀਸ਼ਨਲ ਖੇਤਰ ਸਕੱਤਰ,ਰਮਨਦੀਪ ਸਿੰਘ ਯੂਨਿਟ ਇੰਚਾਰਜ ਰਾਮਪੁਰਾ ਫੂਲ, ਊਧਮ ਸਿੰਘ ਯੂਨਿਟ ਸਕੱਤਰ ਲਹਿਰਾ ਮੁਹੱਬਤ, ਡਾ ਵੀਰਪਾਲ ਕੌਰ, ਭੈਣ ਪਵਿੱਤਰ ਕੌਰ ਇੰਚਾਰਜ, ਇਸਤਰੀ ਵਿੰਗ ਲਹਿਰਾ ਮੁਹੱਬਤ, ਸੁਖਵਿੰਦਰ ਕੌਰ,ਗੁਰਸੇਵਕ ਸਿੰਘ, ਇਕਬਾਲ ਸਿੰਘ ਕਾਉਣੀ, ਜਸਬੀਰ ਸਿੰਘ, ਅਵਤਾਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ l

Leave a Comment

Will the middle class get relief from the first general budget of Modi 3.0?