Home » ਸਿੱਖਿਆ » ਗੁਰੂ ਗੋਬਿੰਦ ਸਿੰਘ ਡਿਗਰੀ ਕਾਲਜ ਵਿੱਚ ਇੱਕ ਰੋਜ਼ਾ ਐਨ. ਐਸ.ਐਸ ਕੈਂਪ

ਗੁਰੂ ਗੋਬਿੰਦ ਸਿੰਘ ਡਿਗਰੀ ਕਾਲਜ ਵਿੱਚ ਇੱਕ ਰੋਜ਼ਾ ਐਨ. ਐਸ.ਐਸ ਕੈਂਪ

News Portal Development Companies In India

ਤਲਵੰਡੀ ਸਾਬੋ,19 ਅਗਸਤ (ਅੰਮ੍ਰਿਤ ਮਲਕਾਣਾ )
ਗੁਰੂ ਗੋਬਿੰਦ ਸਿੰਘ ਡਿਗਰੀ ਕਾਲਜ ਤਲਵੰਡੀ ਸਾਬੋ ਵਿਖੇ ਐਨ. ਐਸ. ਐਸ. ਇੱਕ ਰੋਜ਼ਾ ਕੈਂਪ ਕਾਲਜ ਪ੍ਰਿੰਸੀਪਲ ਡਾ.ਰਣਬੀਰ ਸਿੰਘ ਕਿੰਗਰਾ ਦੀ ਯੋਗ ਅਗਵਾਈ ਹੇਠ ਅਤੇ ਵਾਇਸ ਪ੍ਰਿੰਸੀਪਲ ਪ੍ਰੋ. ਗੁਰਪ੍ਰੀਤ ਕੌਰ ਦੇ ਸਹਿਯੋਗ ਨਾਲ ਪ੍ਰੋਗਰਾਮ ਪ੍ਰਬੰਧਕ ਪ੍ਰੋ. ਹੁਸਨਪ੍ਰੀਤ ਸਿੰਘ ਅਤੇ ਪ੍ਰੋ. ਜਸਮੇਲ ਕੌਰ ਵੱਲੋ ਭਾਰਤ ਸਰਕਾਰ ਵੱਲੋਂ ਦਰਸਾਏ ਦਿਸ਼ਾ-ਨਿਰਦੇਸ਼ ਤਹਿਤ ਸਵੱਛਤਾ ਹੀ ਸੇਵਾ ਦਾ ਆਰੰਭ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਵੱਲੋੰ ਐਨ. ਐਸ. ਐਸ. ਦੇ ਨਵੇਂ ਵਾਲੰਟੀਅਰਾਂ ਨੂੰ ਐਨ ਐਸ ਐਸ ਦੇ ਉਦੇਸ਼ ਪ੍ਰਤੀ ਜਾਣੂ ਕਰਵਾਇਆ ਗਿਆ। ਇਸ ਦੌਰਾਨ ਪ੍ਰੋਫੈਸਰ ਜਸਮੇਲ ਕੌਰ ਨੇ ਵਿਦਿਆਰਥੀਆਂ ਨੂੰ ਕੈਂਪ ਦੌਰਾਨ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਪ੍ਰੋ. ਹੁਸਨਪ੍ਰੀਤ ਸਿੰਘ ਵੱਲੋ ਵਲੰਟੀਅਰਾ ਦੇ ਗਰੁੱਪ ਬਣਾ ਕੇ ਉਹਨਾਂ ਦੇ ਲੀਡਰਾਂ ਦਾ ਨਾਮਕਰਣ ਕੀਤਾ ਅਤੇ ਕੰਮ ਦੀ ਵੰਡ ਕੀਤੀ ਗਈ। NSS ਵਲੰਟੀਅਰਾਂ ਨੇ ਸਫ਼ਾਈ ਅਭਿਆਨ, ਵਾਤਾਵਰਣ ਸੰਭਾਲ ਅਤੇ ਰੁੱਖ ਲਗਾਉਣ ਵਰਗੀਆਂ ਗਤੀਵਿਧੀਆਂ ਵਿੱਚ ਭਾਗ ਲਿਆ। ਇਸ ਤੋਂ ਇਲਾਵਾ, ਸਮਾਜਿਕ ਕੁਰੀਤੀਆਂ ਦੇ ਖਾਤਮੇ ਅਤੇ ਸਿਹਤ ਜਾਗਰੂਕਤਾ ਬਾਰੇ ਪ੍ਰੋ. ਗੁਰਪ੍ਰੀਤ ਕੌਰ ਵੱਲੋਂ ਐਨ.ਐਸ.ਐਸ ਵਲੰਟੀਅਰਾਂ ਨੂੰ ਵਿਸ਼ੇਸ ਲੈਕਚਰ ਦਿੱਤਾ ਗਿਆl ਇਸ ਮੌਕੇ ਵਾਈਸ ਪ੍ਰਿੰਸੀਪਲ ਪ੍ਰੋ.ਗੁਰਪ੍ਰੀਤ ਕੌਰ, ਪ੍ਰੋ. ਹੁਸਨਪ੍ਰੀਤ ਸਿੰਘ, ਪ੍ਰੋ. ਕੁਲਵਿੰਦਰ ਸਿੰਘ, ਪ੍ਰੋ. ਜਸਮੇਲ ਕੌਰ ਅਤੇ ਐਨ.ਐਸ.ਐਸ ਵਲੰਟੀਅਰ ਹਾਜ਼ਰ ਰਹੇ|

Leave a Comment

Will the middle class get relief from the first general budget of Modi 3.0?