ਮੁੱਖ ਮੰਤਰੀ ਦੀ ਆਮਦ ਸਮੇਂ ਮੁਲਾਜ਼ਮਾਂ ਵੱਲੋਂ ਕੀਤਾ ਗਿਆ ਕਾਲੀਆਂ ਝੰਡੀਆਂ ਨਾਲ ਤਿੱਖਾ ਵਿਰੋਧ
ਬਠਿੰਡਾ ਦੀ ਕਈ ਹਿੱਸਿਆਂ ‘ਚ ਰਹੀ ਟ੍ਰੈਫਿਕ ਜਾਮ


ਬਠਿੰਡਾ, 5 ਸਤੰਬਰ (ਗੁਰਸੇਵਕ ਸਿੰਘ ਚੁੱਘੇ ਖੁਰਦ ) ਅੱਜ ਖੇਡਾਂ ਵਤਨ ਪੰਜਾਬ ਦੀਆਂ -4 ਦਾ ਬਠਿੰਡਾ ਦੇ ਖੇਡ ਸਟੇਡੀਅਮ ਵਿੱਚ ਸ਼ਾਨੋ ਸ਼ੌਕਤ ਨਾਲ ਆਗਾਜ਼ ਕੀਤਾ ਗਿਆl ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਪੰਜਾਬ ਦੇ ਵਿਧਾਇਕਾਂ, ਮੰਤਰੀਆਂ, ਚੇਅਰਮੈਨਾਂ ਤੇ ਵੱਡੀ ਪੱਧਰ ਵਿੱਚ ਖਿਡਾਰੀਆਂ ਨੇ ਪਹੁੰਚ ਕੇ ਇਸ ਪ੍ਰੋਗਰਾਮ ਦਾ ਰੌਣਕਾਂ ਵਧਾਈਆਂ l ਇਸ ਮੌਕੇ ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਅਤੇ ਕੁਲਵਿੰਦਰ ਬਿੱਲਾ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ, ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਟੇਜ ਤੇ ਆਉਂਦਿਆਂ ਹੀ ਗੁਰਦਾਸ ਮਾਨ ਦੇ ਸਤਿਕਾਰ ਨਾਲ ਪੈਰੀ ਹੱਥ ਲਗਾਏ ਅਤੇ ‘ ਕਿਵੇਂ ਉਹ ਬਠਿੰਡਾ ਵਾਲਿਓ’ ਕਹਿ ਕੇ ਮਾਲਵਾ ਤੇ ਬਠਿੰਡਾ ਦੀ ਤਾਰੀਫ ਕੀਤੀl ਉਹਨਾਂ ਨੇ ਜਿੱਥੇ ਗੁਰਦਾਸ ਮਾਨ ਦੀ ਸਲਾਘਾ ਕੀਤੀ ਉੱਥੇ ਕੁਲਦੀਪ ਮਾਣਕ ਦਾ ਵੀ ਵਿਸ਼ੇਸ ਜ਼ਿਕਰ ਕੀਤਾ, ਉਹਨਾਂ ਖੇਡਾਂ ਵਤਨ ਪੰਜਾਬ ਦੀਆਂ ਦਾ ਆਗਾਜ਼ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਖਿਡਾਰੀਆਂ ਅਤੇ ਨੌਜਵਾਨਾਂ ਦੇ ਨਾਮ ਤੇ ਹੈ ਅੱਜ ਉਹ ਕੋਈ ਭਾਸ਼ਣ ਦੇਣ ਜਾਂ ਰਾਜਨੀਤਿਕ ਗੱਲ ਨਹੀਂ ਕਰਨਗੇ! ਉਹਨਾਂ ਕਿਹਾ ਕਿ ਮਾਨ ਸਰਕਾਰ ਨੇ ਖੇਡਾ ਲਈ ਵੱਡੇ ਪੱਧਰ ਦਾ ਬਜਟ ਰੱਖਿਆ ਹੋਇਆ ਹੈ ਤੇ ਨਸ਼ਿਆਂ ਤੋਂ ਮੋੜ ਕੇ ਖੇਡਾਂ ਵੱਲ ਨੌਜਵਾਨਾਂ ਨੂੰ ਲਾਉਣ ਲਈ ਉਹ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ l ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਇਹਨਾਂ ਖੇਡਾਂ ਵਿੱਚ 14 ਸਾਲ ਤੋਂ ਲੈ ਕੇ 70 ਸਾਲ ਤੱਕ ਦੇ ਬਜ਼ੁਰਗ ਇੱਕੋ ਗਰਾਉਂਡ ਵਿੱਚ ਖੇਡਣਗੇ ਅਤੇ ਆਪੋ ਆਪਣੀ ਪ੍ਰਤਬਤਾ ਦੇ ਜੌਹਰ ਦਿਖਾਉਣਗੇ l

ਉਹਨਾਂ ਕਿਹਾ ਕਿ ਇਹਨਾਂ ਖੇਡਾਂ ਉੱਪਰ ਲਗਭਗ ਸਾਢੇ 12 ਕਰੋੜ ਰੁਪਏ ਦਾ ਖਰਚ ਕੀਤਾ ਜਾਵੇਗਾ ਅਤੇ ਲੱਖਾਂ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ ਉਹਨਾਂ ਕਿਹਾ ਕਿ ਉਹ ਖੇਡਾਂ ਪ੍ਰਤੀ ਬਚਨ ਵੱਧ ਹਨ ਇਸ ਲਈ ਉਹਨਾਂ ਦੀ ਸਰਕਾਰ ਵੱਲੋਂ ਸਾਢੇ 17 ਸੌ ਕਰੋੜ ਰੁਪਏ ਸਿਰਫ ਖੇਡਾਂ ਲਈ ਰੱਖੇ ਗਏ ਹਨl ਉਹਨਾਂ ਨੇ ਕਿਹਾ ਕਿ ਜੇਕਰ ਖਿਡਾਰੀ ਰਾਸ਼ਟਰੀ ਪੱਧਰ ਤੇ ਸੋਨੇ ਦਾ ਮੈਡਲ ਲੈ ਕੇ ਆਉਂਦਾ ਹੈ ਤਾਂ ਉਸ ਨੂੰ ਪੰਜਾਬ ਸਰਕਾਰ ਵਲੋਂ ਇਕ ਕਰੋੜ ਰੁਪਏ ਦਾ ਨਗਦ ਅਤੇ ਚਾਂਦੀ ਦਾ ਮੈਡਲ ਲੈ ਕੇ ਆਉਣ ਵਾਲੇ ਨੂੰ 75 ਲੱਖ ਰੁਪਏ ਤੇ ਕਾਂਸੀ ਦਾ ਮੈਡਲ ਲੈ ਕੇ ਆਉਣ ਵਾਲੇ ਨੂੰ 50 ਲੱਖ ਰੁਪਏ ਨਗਦ ਦਿੱਤੇ ਜਾਂਦੇ ਹਨ, ਇਸ ਮੌਕੇ ਕਾਮਨ ਵਲ ਖੇਡਾਂ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀ ਲਵਪ੍ਰੀਤ ਅਤੇ ਹਰਜਿੰਦਰ ਕੌਰ ਨੂੰ ਮੁੱਖ ਮੰਤਰੀ ਨੇ 50-50 ਲੱਖ ਰੁਪਏ ਦੇ ਚੈੱਕ ਦਿੱਤੇ ਅਤੇ ਖਿਡਾਰੀਆਂ ਦੀ ਹੌਸਲਾ ਫਜਾਈ ਵੀ ਕੀਤੀ l ਇਸ ਪ੍ਰੋਗਰਾਮ ਦੇ ਸ਼ੁਰੂਆਤੀ ਦੌਰ ਵਿੱਚ ਜਿੱਥੇ ਕਲਾਕਾਰਾਂ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਉਥੇ ਹੀ ਖੇਡਾਂ ਦੇ ਥੀਮ ਗੀਤ ਨਾਲ ਖਿਡਾਰੀਆਂ ਅਤੇ ਪੰਜਾਬੀ ਵਿਰਸੇ ਨਾਲ ਸੰਬੰਧਿਤ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ, ਇਸ ਮੌਕੇ ਖੇਡਾਂ ਦੀ ਮਿਸਾਲ ਜਗਾਈ ਗਈ ਅਤੇ ਵੱਡੀ ਪੱਧਰ ਤੇ ਅਸ਼ਤਵਾਜੀ ਦੀ ਕੀਤੀ ਗਈ! ਇਹ ਗੱਲ ਵੀ ਜ਼ਿਕਰਯੋਗ ਹੈ ਕਿ ਇਸ ਸਮੇਂ ਖਿਡਾਰੀਆਂ ਅਤੇ ਦਰਸ਼ਕਾਂ ਨਾਲ ਸਟੇਡੀਅਮ ਪੂਰਾ ਭਰਿਆ ਹੋਇਆ ਸੀ ਉੱਥੇ ਹੀ ਵੱਡੀ ਗਿਣਤੀ ਵਿੱਚ ਪੁਲਿਸ ਵੀ ਚੱਪੇ ਚੱਪੇ ਤੇ ਤਾਇਨਾਤ ਕੀਤੀ ਗਈ ਸੀ l ਇਸ ਦਾ ਦੂਸਰਾ ਪੱਖ ਦੇਖਿਆ ਜਾਵੇ ਤਾਂ ਬਠਿੰਡੇ ਦੇ ਵਿੱਚ ਲੱਗਿਆ ਹੋਇਆ ਕਿਸਾਨਾਂ ਦਾ ਧਰਨਾ ਅੱਜ ਪੰਜਵੇਂ ਦਿਨ ਵਿੱਚ ਦਾਖਲ ਹੋਇਆ ਅਤੇ ਉਨਾਂ ਨੇ ਐਸ.ਐਸ.ਪੀ ਸਾਹਿਬ ਅਤੇ ਡੀਸੀ ਸਾਹਿਬ ਦੀ ਕੋਠੀ ਦਾ ਘਰਾਓ ਕੀਤਾ ਅਤੇ ਮੁੱਖ ਮੰਤਰੀ ਦਾ ਵਿਰੋਧ ਵੀ ਕੀਤਾ,ਉਸੇ ਤਰ੍ਹਾਂ ਹੀ ਪੰਜਾਬ ਦੀਆਂ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਨੇ ਵੱਡੀ ਪੱਧਰ ਤੇ ਅੱਜ ਬਠਿੰਡੇ ਪਹੁੰਚ ਕੇ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਉਣ ਦੇ ਲਈ ਆਪਣੀ ਪੂਰੀ ਵਾਹ ਲਾਈ ਅਤੇ ਪੂਰੇ ਜੋਰ ਸ਼ੋਰ ਨਾਲ ਉਹਨਾਂ ਦਾ ਵਿਰੋਧ ਕੀਤਾ, ਇਸ ਮੌਕੇ ਪੁਲਿਸ ਜਿੱਥੇ ਸ਼ਹਿਰ ਦੇ ਚੱਪੇ ਚੱਪੇ ਤੇ ਤੈਨਾਤ ਸੀ ਪੁਲਿਸ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਮੁਲਾਜ਼ਮ ਜਥੇਬੰਦੀਆਂ ਅਤੇ ਵਿਰੋਧ ਕਰਨ ਵਾਲੇ ਲੋਕਾਂ ਉੱਪਰ ਹਲਕਾ ਲਾਠੀ ਚਾਰਜ ਵੀ ਕੀਤਾ ਗਿਆ ਅਤੇ ਉਹਨਾਂ ਨੂੰ ਬੱਸਾਂ ਰਾਹੀਂ ਗਿਰਫਤਾਰ ਕਰਕੇ ਕਿਸੇ ਹੋਰ ਜਗ੍ਹਾ ਤੇ ਲਿਜਾਇਆ ਗਿਆ ਇਸ ਦੇ ਦਰਮਿਆਨ ਹੀ ਕਾਂਗਰਸ ਪਾਰਟੀ ਵੱਲੋਂ ਵੀ ਹਲਕਾ ਵਿਰੋਧ ਪ੍ਰਦਰਸ਼ਨ ਬਠਿੰਡਾ ਵਿੱਚ ਕੀਤਾ ਗਿਆl ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਦੇ ਮੰਦੇ ਨਜ਼ਰ ਬਠਿੰਡਾ ਸ਼ਹਿਰ ਵਿੱਚ ਟਰੈਫਿਕ ਲਗਭਗ ਜਾਮ ਹੀ ਰਿਹਾ ਹਾਲਾਂਕਿ ਟਰੈਫਿਕ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਹੀ ਵੱਡੀ ਟਰੈਫਿਕ ਲਈ ਰੂਟ ਤਬਦੀਲ ਕੀਤੇ ਹੋਏ ਸਨ ਪਰ ਫਿਰ ਵੀ ਸ਼ਹਿਰ ਵਾਸੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਖਬਰ ਲਿਖੇ ਜਾਣ ਤੱਕ ਵਿਰੋਧ ਪ੍ਰਦਰਸ਼ਨ ਅਤੇ ਖੇਡ ਸਟੇਡੀਅਮ ਵਿੱਚ ਚੱਲ ਰਿਹਾ ਪ੍ਰੋਗਰਾਮ ਜਾਰੀ ਸੀ l









