Home » ਰਾਜਨੀਤੀ » ਆਪਸੀ ਨਾਰਾਜ਼ਗੀ ਕਾਰਨ ਰਾਮਾਂ ਮੰਡੀ ਨਗਰ ਕੌਂਸਲ ਦੀ ਮੀਟਿੰਗ ਰੱਦ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੱਗਿਆ ਖੋਰਾ

ਆਪਸੀ ਨਾਰਾਜ਼ਗੀ ਕਾਰਨ ਰਾਮਾਂ ਮੰਡੀ ਨਗਰ ਕੌਂਸਲ ਦੀ ਮੀਟਿੰਗ ਰੱਦ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੱਗਿਆ ਖੋਰਾ

News Portal Development Companies In India

 

ਰਾਮਾਂ ਮੰਡੀ, 2 ਨਵੰਬਰ (ਰਾਮਪਾਲ ਅਰੋੜਾ)ਸਥਾਨਕ ਨਗਰ ਕੌਂਸਲ ਵਿਖੇ ਅੱਜ ਹੋਣ ਵਾਲੀ ਅਹਿਮ ਮੀਟਿੰਗ ਐੱਮ.ਸੀ. ਸਾਹਿਬਾਨਾਂ ਦੀ ਆਪਸੀ ਨਾਰਾਜ਼ਗੀ ਅਤੇ ਤਾਲਮੇਲ ਦੀ ਘਾਟ ਕਾਰਨ ਅਚਾਨਕ ਰੱਦ ਹੋ ਗਈ ਹੈ। ਮੀਟਿੰਗ ਦੇ ਰੱਦ ਹੋਣ ਨਾਲ ਜਿੱਥੇ ਪ੍ਰਸ਼ਾਸਨਿਕ ਕੰਮਕਾਜ ਨੂੰ ਝਟਕਾ ਲੱਗਿਆ ਹੈ, ਉੱਥੇ ਹੀ ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਹੋਰ ਭਖ਼ਦੇ ਮੁੱਦਿਆਂ ‘ਤੇ ਵੀ ਕੋਈ ਚਰਚਾ ਨਹੀਂ ਹੋ ਸਕੀ।ਪ੍ਰਾਪਤ ਜਾਣਕਾਰੀ ਅਨੁਸਾਰ, ਨਗਰ ਕੌਂਸਲ ਵੱਲੋਂ ਸ਼ਹਿਰ ਦੇ ਸਰਵਪੱਖੀ ਵਿਕਾਸ ਅਤੇ ਸੁਧਾਰ ਲਈ ਕਈ ਅਹਿਮ ਮੁੱਦੇ ਇਸ ਮੀਟਿੰਗ ਦੇ ਏਜੰਡੇ ਵਿੱਚ ਸ਼ਾਮਲ ਸਨ। ਪਰ ਕੌਂਸਲਰਾਂ ਵਿੱਚ ਆਪਸੀ ਮਤਭੇਦ ਅਤੇ ਖਿੱਚੋਤਾਣ ਇਸ ਹੱਦ ਤੱਕ ਵੱਧ ਗਈ ਕਿ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੱਦ ਕਰਨੀ ਪਈ। ਨਗਰ ਕੌਂਸਲ ਦੀ ਮੀਟਿੰਗ ਰੱਦ ਹੋਣ ਦੀ ਖ਼ਬਰ ਜਿਵੇਂ ਹੀ ਸ਼ਹਿਰ ਵਿੱਚ ਫੈਲੀ ਤਾਂ ਆਮ ਲੋਕਾਂ ਅਤੇ ਸ਼ਹਿਰ ਵਾਸੀਆਂ ਵਿੱਚ ਚਰਚਾ ਛਿੜ ਗਈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਚੁਣੇ ਹੋਏ ਨੁਮਾਇੰਦੇ ਹੀ ਆਪਸੀ ਖਿੱਚੋਤਾਣ ਵਿੱਚ ਉਲਝੇ ਰਹਿਣਗੇ, ਤਾਂ ਸ਼ਹਿਰ ਦਾ ਵਿਕਾਸ ਕਿਵੇਂ ਸਿਰੇ ਚੜ੍ਹੇਗਾ। ਸ਼ਹਿਰ ਵਿੱਚ ਕਈ ਅਜਿਹੇ ਵਿਕਾਸ ਕਾਰਜ ਅਤੇ ਬੁਨਿਆਦੀ ਸਮੱਸਿਆਵਾਂ ਹਨ, ਜੋ ਲੰਮੇ ਸਮੇਂ ਤੋਂ ਪ੍ਰਸ਼ਾਸਨਿਕ ਅਣਗਹਿਲੀ ਜਾਂ ਫ਼ੈਸਲਿਆਂ ਦੀ ਘਾਟ ਕਾਰਨ ਲਟਕ ਰਹੀਆਂ ਹਨ। ਹੁਣ ਹਰ ਕਿਸੇ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹੋਈਆਂ ਹਨ ਕਿ ਨਗਰ ਕੌਂਸਲ ਦੇ ਐੱਮ.ਸੀ. ਸਾਹਿਬਾਨ ਆਪਣੇ ਆਪਸੀ ਮਤਭੇਦਾਂ ਨੂੰ ਕਦੋਂ ਦੂਰ ਕਰਦੇ ਹਨ ਅਤੇ ਮਿਲ ਬੈਠ ਕੇ ਸ਼ਹਿਰ ਦੇ ਹਿੱਤ ਵਿੱਚ ਅਗਲੀ ਮੀਟਿੰਗ ਕਦੋਂ ਬੁਲਾਉਂਦੇ ਹਨ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਨੁਮਾਇੰਦੇ ਆਪਣੀ ਨਿੱਜੀ ਜਾਂ ਰਾਜਨੀਤਿਕ ਨਾਰਾਜ਼ਗੀ ਨੂੰ ਪਾਸੇ ਰੱਖ ਕੇ ਸ਼ਹਿਰ ਦੇ ਵਿਕਾਸ ਨੂੰ ਪਹਿਲ ਦੇਣ।

Leave a Comment

Will the middle class get relief from the first general budget of Modi 3.0?