Home » ਸਿੱਖਿਆ » ਅੇੈੱਲ.ਪੀ.ਯੂ ਵਿਵਾਦ ਤੋਂ ਬਾਅਦ ਜ਼ਿਲ੍ਹੇ ਦੇ ਉੱਚ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਗੁਰੂ ਕਾਸ਼ੀ ਯੂਨੀਵਰਸਿਟੀ

ਅੇੈੱਲ.ਪੀ.ਯੂ ਵਿਵਾਦ ਤੋਂ ਬਾਅਦ ਜ਼ਿਲ੍ਹੇ ਦੇ ਉੱਚ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਗੁਰੂ ਕਾਸ਼ੀ ਯੂਨੀਵਰਸਿਟੀ

News Portal Development Companies In India

ਵਿਿਦਆਰਥੀਆਂ ਨਾਲ ਰਚਾਇਆ ਸੰਵਾਦ;ਸੁਣੀਆਂ ਮੁਸ਼ਕਿਲਾਂ,ਅਫ਼ਵਾਹਾਂ ਤੋਂ ਬਚਣ ਲਈ ਕੀਤਾ ਪ੍ਰੇਰਿਤ

 

ਤਲਵੰਡੀ ਸਾਬੋ,29 ਸਤੰਬਰ (ਅੰਮ੍ਰਿਤ ਮਲਕਾਣਾ ) ਚਿਤਕਾਰਾ ਯੂਨੀਵਰਸਿਟੀ ‘ਚ ਹਿੰਸਕ ਘਟਨਾਵਾਂ ਤੋਂ ਬਾਅਦ ਸੂਬੇ ਦੀ ਨਾਮੀ ਨਿੱਜੀ ਯੂਨੀਵਰਸਿਟੀ ਲਵਲੀ ਪ੍ਰਫੈਸ਼ਨਲ ਯੂਨੀਵਰਸਿਟੀ ਫਗਵਾੜਾ ‘ਚ ਲੰਘੀ ਸ਼ਾਮ ਵਾਪਰੀਆਂ ਸਾੜਫੂਕ ਅਤੇ ਹਿੰਸਕ ਘਟਨਾਵਾਂ ਤੋਂ ਬਾਅਦ ਜ਼ਿਲ੍ਹਾ ਬਠਿੰਡਾ ਦੇ ਉੱਚ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅੱਜ ਸੂਬੇ ਦੀਆਂ ਨਾਮੀ ਯੂਨੀਵਰਸਿਟੀਆਂ ‘ਚ ਸ਼ੁਮਾਰ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਦੌਰਾ ਕਰਦਿਆਂ ਵਿਿਦਆਰਥੀਆਂ ਨਾਲ ਸੰਵਾਦ ਰਚਾਉਦਿਆਂ ਜਿੱਥੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਉੱਥੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਵੀ ਅਫ਼ਵਾਹ ਤੋਂ ਸੁਚੇਤ ਰਹਿਣ ਲਈ ਪ੍ਰੇਰਿਆ।
ਅੱਜ ਸਵੇਰੇ ਡੀ.ਆਈ.ਜੀ ਬਠਿੰਡਾ ਰੇਂਜ ਹਰਜੀਤ ਸਿੰਘ,ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਅਤੇ ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਸੁਹੇਲ ਕਾਸਿਮ ਮੀਰ ਗੁਰੂ ਕਾਸ਼ੀ ਯੂਨੀਵਰਸਿਟੀ ਪਹੁੰਚੇ।ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਯੂਨੀਵਰਸਿਟੀ ਦੇ ਆਡੀਟੋਰੀਅਮ ‘ਚ ਵਿਿਦਆਰਥੀਆਂ ਨਾਲ ਸੰਵਾਦ ਰਚਾਇਆ।ਉਕਤ ਸੰਵਾਦ ਮੌਕੇ ਯੂਨੀਵਰਸਿਟੀ ‘ਚ ਪੜ੍ਹਾਈ ਕਰਦੇ ਵੱਖ-ਵੱਖ ਸੂਬਿਆਂ ਦੇ ਅਤੇ ਵੱਖ-ਵੱਖ ਵਿਭਾਗਾਂ ਦੇ ਵਿਿਦਆਰਥੀਆਂ ਨੇ ਸ਼ਮੂਲੀਅਤ ਕੀਤੀ।ਅਧਿਕਾਰੀਆਂ ਨੇ ਸਭ ਤੋਂ ਪਹਿਲਾਂ ਵਿਿਦਆਰਥੀਆਂ ਤੋਂ ਉਨ੍ਹਾਂ ਨੂੰ ਯੂਨੀਵਰਸਿਟੀ ਕੈਂਪਸ ‘ਚ ਦਰਪੇਸ਼ ਮੁਸ਼ਕਿਲਾਂ ਬਾਰੇ ਜਾਨਣਾ ਚਾਹਿਆ ਤਾਂ ਕੁਝ ਵਿਿਦਆਰਥੀਆਂ ਨੇ ਪੀਣ ਵਾਲੇ ਪਾਣੀ ਸਮੇਤ ਕੁਝ ਆਮ ਮੁਸ਼ਕਿਲਾਂ ਪੇਸ਼ ਆਉਣ ਬਾਰੇ ਅਧਿਕਾਰੀਆਂ ਨੂੰ ਦੱਸਿਆ।ਆਪਣੇ ਸੰਬੋਧਨ ਦੌਰਾਨ ਜਿੱਥੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਵਿਿਦਆਰਥੀਆਂ ਨੂੰ ਸਮਝਾਇਆ ਕਿ ਵਿੱਦਿਅਕ ਸ਼ੇੈਸਨ ਦੀ ਆਰੰਭਤਾ ਮੌਕੇ ਕੁਝ ਮੁਸ਼ਕਿਲਾਂ ਆ ਜਾਇਆ ਕਰਦੀਆਂ ਹਨ ਤੇ ਜੇਕਰ ਮੁਸ਼ਕਿਲਾਂ ਆਉਦੀਆਂ ਹਨ ਤਾਂ ਪਹਿਲਾਂ ਯੂਨੀਵਰਸਿਟੀ ਪ੍ਰਸ਼ਾਸਨ ਤੱਕ ਅਤੇ ਨਾ ਹੱਲ ਹੋਣ ਦੀ ਸੂਰਤ ‘ਚ ਪ੍ਰਸ਼ਾਸਨ ਨਾਲ ਰਾਬਤਾ ਬਣਾਇਆ ਜਾਵੇ ਅਸੀਂ ਹਰੇਕ ਸਮੱਸਿਆ ਦੇ ਹੱਲ ਲਈ ਵਚਨਬੱਧ ਹਾਂ।
ਉੱਧਰ ਡੀ.ਆਈ.ਜੀ ਹਰਜੀਤ ਸਿੰਘ ਅਤੇ ਐੱਸ.ਐੱਸ.ਪੀ ਸੁਹੇਲ ਕਾਸਿਮ ਮੀਰ ਨੇ ਆਪਣੇ ਸੰਬੋਧਨ ਚ ਵਿਿਦਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸ਼ੋਸਲ ਮੀਡੀਆ ‘ਤੇ ਯੂਨੀਵਰਸਿਟੀ ਜਾਂ ਵਿੱਦਿਅਕ ਖੇਤਰ ਸਬੰਧੀ ਫੈਲਾਈ ਜਾਣ ਵਾਲੀ ਕਿਸੇ ਕਿਸਮ ਦੀ ਅਫ਼ਵਾਹ ਵੱਲ ਧਿਆਨ ਨਾ ਦੇਣ ਅਗਰ ਕੋਈ ਘਟਨਾ ਸਾਹਮਣੇ ਆਉਂਦੀ ਹੈ ਤਾਂ ਪਹਿਲਾਂ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਤਸਦੀਕ ਜ਼ਰੂਰ ਕੀਤੀ ਜਾਵੇ।ਉਨਾਂ ਖ਼ਾਸ ਕਰਕੇ ਲੜਕੀਆਂ ਨੂੰ ਕਿਹਾ ਕਿ ਅਗਰ ਕਿਸੇ ਨੂੰ ਕੋਈ ਵੀ ਸੁਰੱਖਿਆ ਸਬੰਧੀ ਮੁਸ਼ਕਿਲ ਆਉਂਦੀ ਹੈ ਤਾਂ ਯੂਨੀਵਰਸਿਟੀ ਦੇ ਸੁਰੱਖਿਆ ਇੰਚਾਰਜ ਨੂੰ ਦੱਸਿਆ ਜਾਵੇ ਜਾਂ ਪੁਲਿਸ ਦੇ ਸਹਾਇਤਾ ਨੰਬਰ 112 ਜਾਂ 01642214006 ਤੇ ਸੰਪਰਕ ਕਰੇ ਜਾਂ ਫਿਰ 7508009080,9878421400 ਤੇ ਮੈਸੇਜ ਭੇਜ ਸਕਦੇ ਹਨ ਉਨਾਂ ਨੂੰ 10 ਮਿੰਟਾਂ ‘ਚ ਪੁਲਿਸ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।ਗੱਲਬਾਤ ਦੌਰਾਨ ਵੀ ਡੀ.ਆਈ.ਜੀ ਹਰਜੀਤ ਸਿੰਘ ਨੇ ਕਿਹਾ ਕਿ ਵਿਿਦਆਰਥੀਆਂ ਦੀ ਹਰ ਮੁਸ਼ਕਿਲ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਸੁਹਿਰਦਤਾ ਨਾਲ ਕੰਮ ਕਰੇਗਾ ਪਰ ਵਿਿਦਆਰਥੀਆਂ ਨੂੰ ਵੀ ਸੁਚੇਤ ਰਹਿਣਾ ਪਵੇਗਾ।ਇਸ ਮੌਕੇ ਯੂਨੀਵਰਸਿਟੀ ਉੇੱਪ ਕੁਲਪਤੀ ਬਲਰਾਜ ਸਿੰਘ,ਡਾ.ਜਗਤਾਰ ਸਿੰਘ ਧੀਮਾਨ ਪ੍ਰੋ.ਵਾਈਸ ਚਾਂਸਲਰ ਤੋਂ ਇਲਾਵਾ ਡੀ.ਅੇੈੱਸ.ਪੀ ਤਲਵੰਡੀ ਸਾਬੋ ਜਸਜੋਯਤ ਸਿੰਘ,ਥਾਣਾ ਮੁਖੀ ਅਮਰੀਕ ਸਿੰਘ ਵੀ ਮੌਜੂਦ ਸਨ।

Leave a Comment

Will the middle class get relief from the first general budget of Modi 3.0?