Home » ਸਾਹਿਤ » ਅਮਿੱਟ ਯਾਦਾਂ ਛੱਡਦਾ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਵਿਖੇ ਪੰਜਵਾਂ ਦਮਦਮਾ ਸਾਹਿਬ ਸਾਹਿਤਕ ਮੇਲਾ ਸਫਲਤਾਪੂਰਵਕ ਸੰਪੰਨ

ਅਮਿੱਟ ਯਾਦਾਂ ਛੱਡਦਾ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਵਿਖੇ ਪੰਜਵਾਂ ਦਮਦਮਾ ਸਾਹਿਬ ਸਾਹਿਤਕ ਮੇਲਾ ਸਫਲਤਾਪੂਰਵਕ ਸੰਪੰਨ

News Portal Development Companies In India

 

ਤਲਵੰਡੀ ਸਾਬੋ 06 ਨਵੰਬਰ (ਅੰਮ੍ਰਿਤ ਮਲਕਾਣਾ ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉੱਪ ਕੁਲਪਤੀ ਡਾ.ਜਗਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦੇ ਭਾਸ਼ਾਵਾਂ ਵਿਭਾਗ, ਸੋਸ਼ਲ ਸਾਇੰਸਜ਼ ਵਿਭਾਗ ਅਤੇ ਕੈਂਪਸ ਸਾਹਿਤ ਸਭਾ ਵੱਲੋਂ ਕਰਵਾਏ ਜਾ ਰਹੇ ਪੰਜਵੇਂ ਦਮਦਮਾ ਸਾਹਿਬ ਸਾਹਿਤਕ ਮੇਲੇ ਦੇ ਤੀਜੇ ਦਿਨ ਦੀ ਸ਼ੁਰੂਆਤ ਮੌਕੇ ਭਾਸ਼ਾਵਾਂ ਵਿਭਾਗ ਦੇ ਮੁਖੀ ਡਾ.ਸੰਦੀਪ ਰਾਣਾ ਅਤੇ ਸੋਸ਼ਲ ਸਾਇੰਸਜ਼ ਵਿਭਾਗ ਦੇ ਮੁਖੀ ਡਾ.ਅਮਨਦੀਪ ਸਿੰਘ ਸੇਖੋਂ ਨੇ ਆਏ ਹੋਏ ਬੁਲਾਰਿਆਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ।ਅੱਜ ਛੇਵੇਂ ਸੈਸ਼ਨ ਦੌਰਾਨ ਲੋਕਾਂ ਦੀ ਆਵਾਜ਼ ਅਤੇ ਸੱਤਾ ਨੂੰ ਸਵਾਲ ਵਿਸ਼ੇ ‘ਤੇ ਵਿਚਾਰ ਚਰਚਾ ਕੀਤੀ ਗਈ, ਜਿਸ ਵਿੱਚ ਮੁੱਖ ਬੁਲਾਰਿਆਂ ਵਜੋਂ ਧਰਮਿੰਦਰ ਮੁਕੇਰੀਆਂ ਅਤੇ ਡਾ.ਬਲਦੇਵ ਸਿੰਘ ਸ਼ੇਰਗਿੱਲ ਨੇ ਸ਼ਿਰਕਤ ਕੀਤੀ।
ਇਸ ਦੌਰਾਨ ਮੁੱਖ ਬੁਲਾਰਿਆਂ ਡਾ.ਨੀਤੂ,ਬਿੱਕਰ ਹਥੂਆ ਅਤੇ ਡਾ.ਅਮਨਦੀਪ ਸਿੰਘ ਸੇਖੋਂ ਨੇ ਆਪਣੇ ਸੰਬੋਧਨ ਰਾਹੀਂ ਸਮਾਜ ਦੇ ਹਾਸ਼ੀਏ ਉੱਪਰ ਰਹਿ ਰਹੇ ਵਰਗਾਂ ਦੇ ਹੱਕਾਂ, ਸਮਾਜਿਕ ਸਮਾਨਤਾ ਅਤੇ ਸੱਤਾ ਦੇ ਵੱਖ-ਵੱਖ ਪਹਿਲੂਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਸੰਚਾਲਕ ਦੀ ਭੂਮਿਕਾ ਗੁਰਮੀਤ ਸਿੰਘ ਨੇ ਨਿਭਾਈ।ਮੇਲੇ ਦੇ ਸਮਾਪਤੀ ਸਮਾਰੋਹ ਦੌਰਾਨ ਇਤਿਹਾਸਕਾਰ ਸੁਮੇਲ ਸਿੰਘ ਸਿੱਧੂ ਨੇ ‘ਉਨ੍ਹਾਂ ਬੰਨ੍ਹ ਲਿਆ ਖੱਫਣ ਪਾਣੀਆਂ ਦਾ’ ਵਿਸ਼ੇ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।ਡਾ.ਭਾਵਨਾ ਸ਼ਰਮਾਂ ਨੇ ਤਿੰਨ ਰੋਜ਼ਾ ਸਾਹਿਤਕ ਮੇਲੇ ਦੀ ਵਿਸਤ੍ਰਿਤ ਰਿਪੋਰਟ ਪੇਸ਼ ਕੀਤੀ।ਕੈਂਪਸ ਡਾਇਰੈਕਟਰ ਪ੍ਰੋਫੈਸਰ ਅਮਨਦੀਪ ਸਿੰਘ ਨੇ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਇਸ ਕਦਮ ਦੀ ਭਰਪੂਰ ਸ਼ਲਾਘਾ ਕੀਤੀ।ਅੰਤ ਵਿੱਚ ਪ੍ਰੋਫੈਸਰ ਸੁਸ਼ੀਲ ਕੁਮਾਰ ਨੇ ਸਾਰੇ ਬੁਲਾਰਿਆਂ,ਮਹਿਮਾਨਾਂ ਅਤੇ ਪੱਤਰਕਾਰਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦੇ ਹੋਏ ਵਲੰਟੀਅਰਾਂ ਅਤੇ ਸਾਰੇ ਅਧਿਆਪਕ ਸਾਹਿਬਾਨ ਨੂੰ ਵਧਾਈ ਦਿੱਤੀ।ਇਸ ਤਰ੍ਹਾਂ ਤਿੰਨ ਦਿਨਾਂ ਦੇ ਇਸ ਸਾਹਿਤਕ ਮੇਲੇ ਨੇ ਪੰਜਾਬੀ ਸਾਹਿਤ,ਭਾਸ਼ਾ,ਸੱਭਿਆਚਾਰ ਅਤੇ ਸਮਾਜਿਕ ਚੇਤਨਾ ਨਾਲ ਜੁੜੇ ਅਨੇਕਾਂ ਮੁੱਦਿਆਂ ਨੂੰ ਸੰਵਾਦ ਦਾ ਹਿੱਸਾ ਬਣਾਉਂਦਿਆਂ ਸਾਹਿਤ ਪ੍ਰੇਮੀਆਂ ਦੇ ਮਨਾਂ ਤੇ ਆਪਣੀ ਵਿਸ਼ੇਸ਼ ਛਾਪ ਛੱਡੀ।ਇਹ ਮੇਲਾ ਨਵੇਂ ਵਿਚਾਰਾਂ,ਨਵੀਆਂ ਸੰਭਾਵਨਾਵਾਂ ਅਤੇ ਅਮਿੱਟ ਯਾਦਾਂ ਦਾ ਸਿਰਜਕ ਬਣ ਕੇ ਸੰਪੰਨ ਹੋਇਆ।

Leave a Comment

Will the middle class get relief from the first general budget of Modi 3.0?