
ਤਲਵੰਡੀ ਸਾਬੋ, 11 ਨਵੰਬਰ (ਅੰਮ੍ਰਿਤ ਮਲਕਾਣਾ ) ਸਕੂਲ ਸਿੱਖਿਆ ਵਿਭਾਗ ਪੰਜਾਬ ਦੁਆਰਾ ‘ਪ੍ਰੋਜੈਕਟ ਇਨੋਵੇਸ਼ਨ 2026’ ਅਧੀਨ ਬਲਾਕ ਪੱਧਰੀ ਵਿਿਗਆਨ ਪ੍ਰਦਰਸ਼ਨੀ 2026-27, ਬਲਾਕ ਤਲਵੰਡੀ ਸਾਬੋ, ਸਕੂਲ ਆਫ਼ ਐਮੀਨੈਂਸ ਬੰਗੀ ਕਲਾਂ ਵਿਖੇ ਕਰਵਾਈ ਗਈ।ਜਿਸ ਵਿੱਚ “ਸਾਇੰਸ ਟੈਕਨੋਲਜੀ ਐਂਡ ਇਨੋਵੇਸ਼ਨ ਫਾਰ ਏ ਸਸਟੇਨੇਵਲ ਐਂਡ ਵਿਕਸਿਤ ਭਾਰਤ” ਦੇ ਸਬ ਥੀਮ “ਡਾਇਜੈਸਟਰ ਮੈਨੇਜਮੈਂਟ” ਵਿੱਚ ਗੁਰਨੂਰਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਜਮਾਤ ਦਸਵੀਂ ਸਰਕਾਰੀ ਸੈਕੰਡਰੀ ਸਕੂਲ ਮਲਕਾਣਾ ਨੇ ਭਾਗ ਲਿਆ ਤੇ ਪਹਿਲਾ ਸਥਾਨ ਹਾਸਿਲ ਕੀਤਾ।ਨੂਰਪ੍ਰੀਤ ਕੌਰ ਪੁੱਤਰੀ ਸੇਵਕ ਸਿੰਘ ਜਮਾਤ ਨੌਵੀਂ ਨੇ ਸਬ ਥੀਮ “ਹੈਲਥ ਹਾਈਜੀਨ ਐਂਡ ਸੈਨੀਟੇਸ਼ਨ” ਵਿੱਚ ਭਾਗ ਲਿਆ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਇਨ੍ਹਾਂ ਦੋਵਾਂ ਬੱਚਿਆਂ ਦੀ ਤਿਆਰੀ ਸਕੂਲ ਦੇ ਸਾਇੰਸ ਅਧਿਆਪਕ ਰਾਜਵਿੰਦਰ ਸਿੰਘ ਵੱਲੋਂ ਕਰਵਾਈ ਗਈ ਸੀ।ਇਸ ਲਈ ਸਕੂਲ ਪਹੁੰਚਣ ਤੇ ਦੋਵਾਂ ਿਿਵਦਆਰਥੀਆਂ ਅਤੇ ਸਾਇੰਸ ਅਧਿਆਪਕ ਰਾਜਵਿੰਦਰ ਸਿੰਘ ਦਾ ਉਕਤ ਮਾਣਮੱਤੀਆਂ ਪ੍ਰਾਪਤੀਆਂ ਲਈ ਸਕੂਲ ਦੇ ਮੁੱਖ ਅਧਿਆਪਕ ਗੁਰਮੇਲ ਸਿੰਘ ਅਤੇ ਸਮੂਹ ਸਟਾਫ ਵੱਲੋਂ ਅਸੈਂਬਲੀ ਦੌਰਾਨ ਸਨਮਾਨ ਕੀਤਾ ਗਿਆ ਅਤੇ ਮੁਬਾਰਕਬਾਦ ਦਿੱਤੀ ਗਈ।ਗੁਰਨੂਰਪ੍ਰੀਤ ਸਿੰਘ ਜਿਸ ਨੇ ਕਿ ਿਿਵਗਆਨ ਪ੍ਰਦਰਸ਼ਨੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਉਹ ਜਲਦੀ ਹੀ ਜ਼ਿਲ੍ਹਾ ਪੱਧਰੀ ਿਿਵਗਆਨ ਪ੍ਰਦਰਸ਼ਨੀ ਵਿੱਚ ਭਾਗ ਲਵੇਗਾ।ਇਸ ਸਨਮਾਨ ਸਮਾਰੋਹ ਵਿੱਚ ਕਮਲਦੀਪ ਕੌਰ,ਅੰਜਨਾ,ਸੋਨੀਆ ਰਾਣੀ,ਦਲਪ੍ਰੀਤ ਕੌਰ,ਪਰਮਜੀਤ ਕੌਰ,ਗੁਰਤੇਜ ਸਿੰਘ,ਗੁਰਜੀਤ ਸਿੰਘ,ਹਰਬੰਸ ਸਿੰਘ,ਮੋਹਨ ਸਿੰਘ,ਦਲ ਸਿੰਘ,ਹਰਜੀਵਨ ਸਿੰਘ,ਤਰਨਵੀਰ ਕੌਰ ਅਤੇ ਟੀਚਿੰਗ ਪ੍ਰੈਕਟਸ ਵਾਲੇ ਵਿਿਦਆਰਥੀ ਜਸਵਿੰਦਰ ਕੌਰ,ਅਮਨਦੀਪ ਕੌਰ,ਜੋਤੀ ਕੌਰ ਅਤੇ ਸੋਨੀਆ ਕੌਰ ਸ਼ਾਮਿਲ ਸਨ।









