
ਬਠਿੰਡਾ ,4 ਨਵੰਬਰ (ਸੰਦੀਪ ਸ਼ੇਰਗਿੱਲ ) ਸਿਲਵਰ ਓਕਸ ਸਕੂਲ, ਬੀਬੀ ਵਾਲਾ ਰੋਡ ਬਠਿੰਡਾ ਵੱਲੋਂ ਨਰਸਰੀ ਜਮਾਤ ਤੋਂ ਦੂਜੀ ਜਮਾਤ ਤੱਕ ਦੇ ਵਿਿਦਆਰਥੀਆਂ ਦਾ ਸਲਾਨਾ ਖੇਡ ਦਿਵਸ ਬੜੇ ਉਤਸ਼ਾਹ ਅਤੇ ਜ਼ੋਸ਼ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਪ੍ਰਸ਼ਾਂਤ ਸਿੰਗਲਾ (ਡਿਪਟੀ ਕਮਿਸ਼ਨਰ ਸੈਂਟਰਲ ਬੋਰਡ ਆਫ ਟੈਕਸ ਅਤੇ ਕਸਟਮ ਵਿੰਗ, ਨਵੀਂ ਦਿੱਲੀ),ਵੱਲੋਂ ਕੀਤੀ ਗਈ ਜੋ ਕਿ ਸਿਲਵਰ ਓਕਸ ਸਕੂਲ ਦੇ ਸਾਬਕਾ ਵਿਿਦਆਰਥੀ ਹਨ।ਇਸ ਮੌਕੇ ਉਹਨਾਂ ਦੇ ਨਾਲ ਸਕੂਲ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਬਰਾੜ, ਡਾਇਰੈਕਟਰ ਮੈਡਮ ਮਾਲਵਿੰਦਰ ਕੌਰ ਸਿੱਧੂ , ਪ੍ਰਿੰਸੀਪਲ ਮੈਡਮ ਨੀਲਮ ਵਰਮਾ ਅਤੇ ਵਾਈਸ ਪ੍ਰਿੰਸੀਪਲ ਮੈਡਮ ਨੀਰੂ ਗੋਇਲ ਵੀ ਮੌਜੂਦ ਰਹੇ। ਇਸ ਮੌਕੇ ਨੰਨ੍ਹੇ-ਮੁੰਨ੍ਹੇ ਵਿਿਦਆਰਥੀਆਂ ਨੇ ਵੱਖ-ਵੱਖ ਦੌੜਾਂ ਵਿੱਚ ਭਾਗ ਲਿਆ ਜਿਨ੍ਹਾਂ ਵਿੱਚ ਫਰੌਗ ਰੇਸ,ਡੱਕ ਰੇਸ ਅਤੇ ਹੋਰ ਬਹੁਤ ਸਾਰੀਆਂ ਮਨੋਰੰਜਨ ਭਰਪੂਰ ਦੌੜਾਂ ਅਤੇ ਬਹੁਤ ਸਾਰੇ ਡਿਸਪਲੇਅ ਵੀ ਸਨ। ਇਸ ਦੇ ਨਾਲ ਰੱਸਾਕਸੀ ਦੇ ਮੁਕਾਬਲਿਆਂ ਵਿੱਚ ਵੀ ਛੋਟੇ-ਛੋਟੇ ਵਿਿਦਆਰਥੀਆਂ ਨੇ ਆਪਣਾ ਜ਼ੋਰ ਵਿਖਾਇਆ।ਮੁੱਖ ਮਹਿਮਾਨ ਸ਼੍ਰੀ ਸਿੰਗਲਾ ਨੇ ਜੇਤੂ ਵਿਿਦਆਰਥੀਆਂ ਨੂੰ ਮੈਡਲ ਤਕਸੀਮ ਕੀਤੇ। ਸਕੂਲ ਦੇ ਚੇਅਰਮੈਨ ਇੰਦਰਜੀਤ ਸਿੰਘ ਬਰਾੜ ਨੇ ਵਿਿਦਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਮੈਡਮ ਨੀਲਮ ਵਰਮਾ ਨੇ ਸਭ ਦਾ ਧੰਨਵਾਦ ਕੀਤਾ। ਅੰਤ ਵਿੱਚ “ ਛੱਲੇ ਦੀ ਛਣਕਾਰ ਅਤੇ ਭੰਗੜੇ ਦੀ ਬਹਾਰ ” ਪੇਸ਼ਕਾਰੀ ਨੇ ਸਾਰੇ ਦਰਸ਼ਕਾਂ ਨੂੰ ਝੂੰਮਣ ‘ਤੇ ਮਜ਼ਬੂਰ ਕਰ ਦਿੱਤਾ।









