Home » Lok Masle » ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਨਾਲ ਹੀ ਮੰਡੀਆਂ ਵਿੱਚ ਕਿਸਾਨਾਂ ਦੀ ਖੱਜਲ-ਖੁਆਰੀ ਅਤੇ ਕਾਟ ਦੇ ਨਾਂ ‘ਤੇ ਸਿੱਧੀ ਲੁੱਟ ਸ਼ੁਰੂ

ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਨਾਲ ਹੀ ਮੰਡੀਆਂ ਵਿੱਚ ਕਿਸਾਨਾਂ ਦੀ ਖੱਜਲ-ਖੁਆਰੀ ਅਤੇ ਕਾਟ ਦੇ ਨਾਂ ‘ਤੇ ਸਿੱਧੀ ਲੁੱਟ ਸ਼ੁਰੂ

News Portal Development Companies In India

ਸ਼ੈਲਰ ਮਾਲਕਾਂ ਵੱਲੋਂ ਪ੍ਰਤੀ ਕੁਇੰਟਲ 4 ਤੋਂ 5 ਕਿਲੋ ਤੱਕ ਕਾਟ ਲਾਉਣ ਦਾ ਦੋਸ਼

​ਬਿਨਾਂ ਪੱਖੇ ਤੋਂ 1 ਕਿੱਲੋ ਅਤੇ ਨਮੀ ਦੇ ਨਾਂ ‘ਤੇ ਵਾਧੂ ਕਾਟ ਕਾਰਨ ਕਿਸਾਨਾਂ ਵਿੱਚ ਭਾਰੀ ਰੋਹ
​
​ ਰਾਮਾਂ ਮੰਡੀ , 28 ਅਕਤੂਬਰ, (ਰਾਮਪਾਲ ਅਰੋੜਾ)ਪੰਜਾਬ ਵਿੱਚ ਝੋਨੇ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਸੂਬੇ ਦੀਆਂ ਮੰਡੀਆਂ ਵਿੱਚੋਂ ਕਿਸਾਨਾਂ ਦੀ ਲੁੱਟ-ਖਸੁੱਟ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਵੱਲੋਂ ਮੰਡੀਆਂ ਵਿੱਚ ਆਪਣੀ ਫ਼ਸਲ ਲੈ ਕੇ ਪਹੁੰਚ ਰਹੇ ਕਿਸਾਨਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੈਲਰ ਮਾਲਕਾਂ ਵੱਲੋਂ ਕਿਸਾਨਾਂ ਦੀ ਫ਼ਸਲ ਉੱਤੇ ਭਾਰੀ ਕਾਟ ਲਗਾਈ ਜਾ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ​ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਸ਼ੈਲਰ ਮਾਲਕਾਂ ਵੱਲੋਂ ਧੱਕੇਸ਼ਾਹੀ ਕਰਦਿਆਂ ਬਿਨਾਂ ਪੱਖੇ ਤੋਂ 1 ਕਿਲੋ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਾਟ ਲਈ ਜਾ ਰਹੀ ਹੈ। ਇਸ ਤੋਂ ਇਲਾਵਾ, ਜੇਕਰ ਫ਼ਸਲ ਵਿੱਚ ਤੈਅ ਮਿਕਦਾਰ ਤੋਂ ਥੋੜ੍ਹੀ ਜਿਹੀ ਵੀ ਨਮੀ (ਮੋਇਸਚਰ) ਜ਼ਿਆਦਾ ਹੁੰਦੀ ਹੈ ਤਾਂ ਹਰ 1 ਪੁਆਇੰਟ ਦੇ ਹਿਸਾਬ ਨਾਲ 1 ਕਿਲੋ ਦੀ ਵਾਧੂ ਕਾਟ ਅਲੱਗ ਤੋਂ ਕੱਟੀ ਜਾ ਰਹੀ ਹੈ। ਇਸ ਸਭ ਦੇ ਚਲਦਿਆਂ, ਇੱਕ ਆਮ ਕਿਸਾਨ ਨੂੰ ਮੰਡੀ ਵਿੱਚ ਆਪਣਾ ਝੋਨਾ ਵੇਚਣ ਸਮੇਂ ਪ੍ਰਤੀ ਕੁਇੰਟਲ ਲਗਭਗ 4 ਤੋਂ 5 ਕਿਲੋ ਤੱਕ ਦੀ ਕਾਟ ਦੇਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਸਰਾਸਰ ਉਨ੍ਹਾਂ ਦੀ ਮਿਹਨਤ ਦੀ ਕਮਾਈ ਦੀ ਸਿੱਧੀ ਲੁੱਟ ਹੈ। ​​ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਸ਼ੈਲਰਾਂ ‘ਤੇ ਛਾਪੇਮਾਰੀ ਕਰਦਿਆਂ ਝੋਨੇ ਦੀ ਫ਼ਸਲ ਸਿੱਧੀ ਲਿਖਾਉਣ (ਡਾਇਰੈਕਟ ਮਿਿਲੰਗ/ਲਿਫਟਿੰਗ) ‘ਤੇ ਪੂਰੀ ਤਰ੍ਹਾਂ ਰੋਕ ਲਾਉਣ ਦੇ ਦਾਅਵੇ ਕੀਤੇ ਗਏ ਸਨ। ਅਧਿਕਾਰੀਆਂ ਵੱਲੋਂ ਹਲਕੇ ਦੇ ਕਈ ਸ਼ੈਲਰਾਂ ਵਿਖੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਪਨੈਲਟੀ ਅਤੇ ਮਾਰਕੀਟ ਫੀਸ ਵੀ ਵਸੂਲਣ ਦੀ ਗੱਲ ਆਖੀ ਗਈ ਸੀ। ਪਰ ਜ਼ਮੀਨੀ ਪੱਧਰ ‘ਤੇ ਇਨ੍ਹਾਂ ਸਖ਼ਤੀਆਂ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਅਤੇ ਸ਼ੈਲਰ ਮਾਲਕ ਪਹਿਲਾਂ ਵਾਂਗ ਹੀ ਆਪਣੇ ਮਨਮਾਨੇ ਢੰਗ ਨਾਲ ਕਾਟ ਦਾ ਸਿਲਸਿਲਾ ਜਾਰੀ ਰੱਖੀ ਬੈਠੇ ਹਨ। ​
​ਕਿਸਾਨਾਂ ਅਤੇ ਲੱਖੋਵਾਲ ਟਿਕੈਤ ਯੂਨੀਅਨ ਆਗੂਆਂ ਸਰੂਪ ਸਿੰਘ, ਹਰਮਨ ਸਿੰਘ, ਹਰਪਾਲ ਸਿੰਘ, ਮੰਦਰ ਸਿੰਘ , ਗੁਰਜੀਤ ਸਿੰਘ , ਸੇਵਕ ਸਿੰਘ, ਅੰਗਰੇਜ ਸਿੰਘ ਆਦਿ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਤਿੱਖੀ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਮੰਡੀਆਂ ਵਿੱਚ ਚੱਲ ਰਹੀ ਇਸ ਧੱਕੇਸ਼ਾਹੀ ਅਤੇ ਨਾਜਾਇਜ਼ ਕਾਟ ਨੂੰ ਤੁਰੰਤ ਨਾ ਰੋਕਿਆ ਗਿਆ, ਤਾਂ ਕਿਸਾਨ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋਣਗੇ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਮੰਡੀਆਂ ਵਿੱਚ ਸਰਕਾਰੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਾਈ ਜਾਵੇ ਅਤੇ ਲੁੱਟ ਕਰਨ ਵਾਲੇ ਸ਼ੈਲਰ ਮਾਲਕਾਂ ਵਿਰੁੱਧ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

Leave a Comment

Will the middle class get relief from the first general budget of Modi 3.0?