Home » ਸਿੱਖਿਆ » ਗਿਆਨ ਜਯੋਤੀ ਗਰਲਜ਼ ਕਾਲਜ ਨੇ ਲਗਾਇਆ ਕੌਮੀ ਸੇਵਾ ਯੋਜਨਾ ਕੈੰਪ

ਗਿਆਨ ਜਯੋਤੀ ਗਰਲਜ਼ ਕਾਲਜ ਨੇ ਲਗਾਇਆ ਕੌਮੀ ਸੇਵਾ ਯੋਜਨਾ ਕੈੰਪ

News Portal Development Companies In India

ਸੰਗਤ ਮੰਡੀ,25 ਅਕਤੂਬਰ (ਯੰਗ ਪੀਡੀਆ)ਸਥਾਨਕ ਗਿਆਨ ਜਯੋਤੀ ਗਰਲਜ਼ ਕਾਲਜ ਦੇ ਵਿਦਿਆਰਥੀਆਂ ਵੱਲੋਂ ਚੇਅਰਮੈਨ ਅਮਿਤ ਗੁਪਤਾ ਦੀ ਦਿਸ਼ਾ-ਨਿਰਦੇਸ਼ਨਾਂ ਅਨੁਸਾਰ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ ਚੱਠਾ ਦੀ ਅਗਵਾਈ ਅਤੇ ਪ੍ਰੋਗਰਾਮ ਅਫ਼ਸਰ ਧਰਮਬੀਰ ਚੱਠਾ ਦੀ ਨਿਗਰਾਨੀ ਹੇਠ ਪਿੰਡ ਮਹਿਤਾ ਵਿਖੇ ਕੌਮੀ ਸੇਵਾ ਯੋਜਨਾ (ਐੱਨ.ਐੱਸ.ਐੱਸ.) ਦਾ ਕੈੰਪ ਲਗਾਇਆ ਗਿਆ।ਕੈੰਪ ਦੌਰਾਨ ਵਿਦਿਆਰਥੀਆਂ ਵੱਲੋਂ ਪਿੰਡ ਦੀਆਂ ਸਾਂਝੀਆਂ ਥਾਵਾਂ ਦੀ ਸਾਫ਼ ਸਫ਼ਾਈ ਕੀਤੀ ਗਈ ਅਤੇ ਨਸ਼ਿਆਂ ਵਰਗੀਆਂ ਬੁਰੀਆਂ ਆਲਮਤਾਂ ਵਿਰੁੱਧ ਰੈਲੀ ਕੱਢੀ ਗਈ।ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ ਨੇ ਕਿਹਾ ਕਿ ਅਜਿਹੇ ਕੈੰਪ ਜਿੱਥੇ ਵਿਦਿਆਰਥੀਆਂ ਵਿੱਚ ਦੇਸ਼ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵਿਕਸਤ ਕਰਨ ਵਿੱਚ ਸਹਾਈ ਹੁੰਦੇ ਹਨ ਉਥੇ ਉਹਨਾਂ ਦੀ ਸ਼ਖ਼ਸੀਅਤ ਦੇ ਵਿਭਿੰਨ ਪੱਖਾਂ ਨੂੰ ਨਿਖ਼ਾਰਨ ਵਿੱਚ ਵੀ ਵਿਸ਼ੇਸ਼ ਰੋਲ ਅਦਾ ਕਰਦੇ ਹਨ।ਪ੍ਰੋਗਰਾਮ ਅਫ਼ਸਰ ਧਰਮਬੀਰ ਚੱਠਾ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਵੱਲੋਂ ਹਰ ਸਾਲ ਕਿਸੇ ਨ ਕਿਸੇ ਪਿੰਡ ਦੀ ਚੋਣ ਕਰਕੇ ਇਹ ਕੈੰਪ ਲਗਾਇਆ ਜਾਂਦਾ ਹੈ ਜਿਸ ਤਹਿਤ ਇਸ ਸਾਲ ਪਿੰਡ ਮਹਿਤਾ ਵਿਖੇ ਇਹ ਕੈੰਪ ਲਗਾਇਆ ਗਿਆ ਹੈ।ਉਹਨਾਂ ਅੱਗੇ ਦਸਿਆ ਕਿ ਕੈੰਪ ਨੂੰ ਸਫ਼ਲਤਾ ਪੂਰਵਕ ਸਿਰੇ ਚਾੜ੍ਹਨ ਲਈ ਸਰਪੰਚ ਜਗਵਿੰਦਰ ਸਿੰਘ, ਸਕੂਲ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ,ਰਹਿਬਰ ਫਾਉਂਡੇਸ਼ਨ ਦੇ ਸੰਸਥਾਪਕ ਅਮਰੀਕ ਸਿੰਘ,ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਿਕੰਦਰ ਸਿੰਘ,ਬਾਬਾ ਮਹਿਤਾ ਕਮੇਟੀ ਦੇ ਮਲਕੀਤ ਸਿੰਘ,ਕਮੇਟੀ ਮੈਂਬਰ ਨਰਿੰਦਰ ਕੁਮਾਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਮੈਡਮ ਪ੍ਰਿਆਦੀਪ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ।ਉਹਨਾਂ ਅੱਗੇ ਦੱਸਿਆ ਕਿ ਕੈੰਪ ਦੇ ਅਖੀਰਲੇ ਦਿਨ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਭਗਤ ਸਿੰਘ ਨਾਲ਼ ਸਬੰਧਿਤ ਇੱਕ ਕੋਰਿਓਗ੍ਰਾਫੀ ਤੇ ਵਿਸ਼ੇਸ਼ ਭਾਸ਼ਣ ਦਾ ਆਯੋਜ਼ਨ ਕੀਤਾ ਗਿਆ।ਇਸ ਮੌਕੇ ਅਮਿਤ ਗੁਪਤਾ (ਚੇਅਰਮੈਨ)ਲਵਿਸ਼ ਗੁਪਤਾ ਐਡਵੋਕੇਟ,ਸ਼੍ਰੀਮਤੀ ਪ੍ਰਾਚੀ ਸ਼ਰਮਾਂ ( ਪ੍ਰਿੰਸੀਪਲ ਸੇਂਟ ਜ਼ੇਵੀਅਰ ਈ-ਸਕੂਲ )ਸ਼੍ਰੀਮਤੀ ਤ੍ਰਿਪਤਾ ਬਜਾਜ (ਪ੍ਰਿੰਸੀਪਲ ਬੀ.ਜੀ.ਐੱਨ. ਸਕੂਲ ,ਸ਼ੇਰਗੜ੍ਹ )ਤੋਂ ਇਲਾਵਾ ਸਕੂਲ ਸਟਾਫ਼ ਦੇ ਜਸਵੀਰ ਕੌਰ,ਮਨਦੀਪ ਕੌਰ,ਮਨਦੀਪ ਸਿੰਘ,ਜਸਲੀਨ ਕੌਰ ਅਤੇ ਅਮਨਦੀਪ ਕੌਰ ਹਾਜ਼ਰ ਰਹੇ।

Leave a Comment

Will the middle class get relief from the first general budget of Modi 3.0?