Home » ਸਿਹਤ » ਗਲੋਬਲ ਹੈਂਡ ਵਾਸ਼ਿੰਗ ਡੇ ਸਬੰਧੀ ਕੀਤਾ ਜਾਗਰੂਕ:ਜੇਕਰ ਚੰਗੀ ਤਰ੍ਹਾਂ ਹੱਥ ਧੋ ਕੇ ਖਾਣਾ ਬਣਾਇਆ ਅਤੇ ਖਾਧਾ ਜਾਵੇ ਤਾਂ 90% ਬਿਮਾਰੀਆਂ ਉੱਤੇ ਕਾਬੂ ਪਾਇਆ ਜਾ ਸਕਦਾ ਹੈ-ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ

ਗਲੋਬਲ ਹੈਂਡ ਵਾਸ਼ਿੰਗ ਡੇ ਸਬੰਧੀ ਕੀਤਾ ਜਾਗਰੂਕ:ਜੇਕਰ ਚੰਗੀ ਤਰ੍ਹਾਂ ਹੱਥ ਧੋ ਕੇ ਖਾਣਾ ਬਣਾਇਆ ਅਤੇ ਖਾਧਾ ਜਾਵੇ ਤਾਂ 90% ਬਿਮਾਰੀਆਂ ਉੱਤੇ ਕਾਬੂ ਪਾਇਆ ਜਾ ਸਕਦਾ ਹੈ-ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ

News Portal Development Companies In India

 

ਲੋਕਾਂ ਨੂੰ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਣ ਦੇ ਤਰੀਕਿਆਂ ਅਤੇ ਲਾਭਾਂ ਬਾਰੇ ਜਾਗਰੂਕ ਕਰਨ ਅਤੇ ਉਤਸਾਹਤ ਕਰਨ ਲਈ ਹਰ ਸਾਲ 15 ਅਕਤੂਬਰ ਨੂੰ ਗਲੋਬਲ ਹੈਂਡ ਵਾਸ਼ਿੰਗ ਡੇ ਮਨਾਇਆ ਜਾਂਦਾ ਹੈ। ਇਹ ਦਿਨ ਪਹਿਲੀ ਵਾਰ 2008 ਵਿੱਚ ਸਵੀਡਨ ਦੇ ਸਟਾਕ ਹੋਮ ਵਿੱਚ ਮਨਾਇਆ ਗਿਆ ਸੀ। ਸੰਯੁਕਤ ਰਾਸ਼ਟਰ ਮਹਾਂ ਸਭਾ ਨੇ ਬਾਅਦ ਵਿੱਚ 15 ਅਕਤੂਬਰ ਨੂੰ ਗਲੋਬਲ ਹੈਂਡ ਵਾਸ਼ਿੰਗ ਡੇ ਮਨਾਉਣ ਦੇ ਦਿਨ ਵਜੋਂ ਮਨਾਇਆ ਸੀ। ਗਲੋਬਲ ਵਾਸ਼ਿੰਗ ਡੇ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ ਨੇ ਜਾਗਰੂਕ ਕਰਦਿਆਂ ਕਿਹਾ ਕਿ ਗਾਂਧੀ ਜੀ ਨੇ ਇੱਕ ਵਾਰ ਕਿਹਾ ਸੀ ਸਵੱਛਤਾ ਭਗਤੀ ਦੇ ਅੱਗੇ ਹੈ, ਯਕੀਨਨ,ਇੱਕ ਸਿਹਤਮੰਦ ਅਤੇ ਸਾਫ ਸੁਥਰਾ ਸਰੀਰ ਸਾਡੇ ਅੰਦਰ ਆਪਣੇ ਆਪ ਨੂੰ ਭਗਤੀ ਪ੍ਰਾਪਤ ਕਰਨ ਦਾ ਤਰੀਕਾ ਹੈ ਅਤੇ ਇਸ ਕੋਸ਼ਿਸ਼ ਦੀ ਸ਼ੁਰੂਆਤ ਸਾਫ ਹੱਥਾਂ ਨਾਲ ਹੁੰਦੀ ਹੈ। ਉਨਾਂ ਦੱਸਿਆ ਕਿ ਚੰਗੀ ਤਰ੍ਹਾਂ ਹੱਥ ਨਾ ਧੋਣ ਕਾਰਨ ਬਿਮਾਰੀਆਂ ਫੈਲ ਰਹੀਆਂ ਹਨ ਅਤੇ ਜੇਕਰ ਚੰਗੀ ਤਰ੍ਹਾਂ ਹੱਥ ਧੋ ਕੇ ਖਾਣਾ ਬਣਾਇਆ ਜਾਵੇ ਅਤੇ ਖਾਧਾ ਜਾਵੇ ਤਾਂ 90 ਫੀਸਦੀ ਬਿਮਾਰੀਆਂ ਤੇ ਕਾਬੂ ਪਾਇਆ ਜਾ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਹੱਥਾਂ ਦੀ ਸਫਾਈ ਲਈ ਸੈਨੀਟਾਈਜ਼ਰ ਤੋਂ ਬਿਹਤਰ ਹਮੇਸ਼ਾ ਸਾਬਣ ਹੁੰਦਾ ਹੈ। ਜਾਣਕਾਰੀ ਮੁਤਾਬਿਕ ਸੀਮਨਸ ਯੂਨੀਵਰਸਟੀ ਦੇ ਹੋਮ ਐਂਡ ਕਮਿਊਨਿਟੀ ਹਾਈਜੀਨ ਪ੍ਰੋਫੈਸਰ ਏਲੀਜਾਬੇਥ ਸਕਾਟ ਕਹਿੰਦੀ ਹੈ ਕਿ ਸਾਬਣ ਅਤੇ ਪਾਣੀ ਨਾਲ ਹੱਥ ਧੋਣ ਤੋਂ ਬਾਅਦ ਇੱਕ ਸਾਫ ਤੋਲੀਏ ਨਾਲ ਸੁਕਾਉਣਾ ਹੀ ਗੋਲਡ ਸਟੈਂਡਰਡ ਮੰਨਿਆ ਜਾਂਦਾ ਹੈ। ਸਾਬਣ ਹੱਥਾਂ ਤੋਂ ਬੈਕਟੀਰੀਆ ਅਤੇ ਵਾਇਰਸ ਨੂੰ ਨਸ਼ਟ ਕਰਦਾ ਹੈ। ਸਾਬਣ ਨਾਲ ਹੱਥ ਧੋਣ ਤੋਂ ਬਾਅਦ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਇਸ ਨਾਲ ਹੱਥਾਂ ਤੇ ਕੀਟਾਣੂ ਨਹੀਂ ਲੱਗਦੇ ਅਤੇ ਬਿਮਾਰ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਸਾਬਣ ਕੀਟਾਣੂਆਂ ਨੂੰ ਤੁਰੰਤ ਮਾਰਨ ਦਾ ਕੰਮ ਕਰਦਾ ਹੈ। ਬਾਰ ਸੋਪ ਦੀ ਥਾਂ ਲਿਕਵਡ ਸੋਪ ਨਾਲ ਹੱਥ ਧੋਣਾ ਜਿਆਦਾ ਬਿਹਤਰ ਹੁੰਦਾ ਹੈ। ਖੰਘਣ ਅਤੇ ਛਿਕਣ ਨਾਲ ਡਰਾਪਲੈਟਸ ਕਿਸੇ ਵੀ ਥਾਂ ਜਾਂ ਜਮੀਨ ਤੇ ਕਈ ਘੰਟਿਆਂ ਤੱਕ ਰਹਿੰਦੇ ਹਨ ਅਤੇ ਹੱਥਾਂ ਦੇ ਜਰੀਏ ਸਾਡੇ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦੇ ਹਨ।ਸਾਬਣ ਇਹਨਾਂ ਕੀਟਾਣੂਆਂ ਦੀ ਪਰਤ ਨੂੰ ਖਤਮ ਕਰਨ ਵਿੱਚ ਮਦਦ ਕਰਦਾ ਹੈ, ਜਿਸ ਨਾਲ ਸੰਕਰਮਿਤ ਕਰਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਸਾਬਣ ਵਿੱਚ ਐਮ ਫੀਫਾਈਲਸ ਪਦਾਰਥ ਪਾਇਆ ਜਾਂਦਾ ਹੈ ਜੋ ਵਾਇਰਸ ਨੂੰ ਨਸ਼ਟ ਕਰਦੇ ਹਨ। ਹੈਲਥ ਮਾਹਿਰਾਂ ਦਾ ਕਹਿਣਾ ਹੈ ਕਿ ਬਾਰ ਸਾਬਣ ਦਾ ਇਸਤੇਮਾਲ ਜਨਤਕ ਥਾਵਾਂ ‘ਤੇ ਨਹੀਂ ਕਰਨਾ ਚਾਹੀਦਾ।ਸਾਬਣ ਸਿਰਫ ਘਰੇਲੂ ਵਰਤੋਂ ਲਈ ਹੀ ਰੱਖਣਾ ਚਾਹੀਦਾ ਹੈ ਅਤੇ ਸਕਿਨ ਇਨਫੈਕਸ਼ਨ ਵਾਲਿਆਂ ਨੂੰ ਵੱਖਰੇ ਸਾਬਣ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਹੈਲਥ ਐਕਸਪਰਟ ਇਹ ਵੀ ਕਹਿੰਦੇ ਹਨ ਕਿ ਸੈਨੀਟਾਈਜ਼ਰ ਦੀ ਵਰਤੋਂ ਉਦੋਂ ਹੀ ਕਰਨੀ ਚਾਹੀਦੀ ਹੈ ਜਦੋਂ ਤੁਹਾਡੇ ਕੋਲ ਸਿੰਕ ਦੀ ਸੁਵਿਧਾ ਉਪਲਬਧ ਨਾ ਹੋਵੇ। 62 ਪ੍ਰਤੀਸ਼ਤ ਅਲਕੋਹਲ ਵਾਲਾ ਸੈਨੀਟਾਈਜ਼ਰ ਲਿਿਪਡ ਮੈਂਬਰਨ ਨੂੰ ਨਸ਼ਟ ਕਰਦਾ ਹੈ ਪ੍ਰੰਤੂ ਇਹ ਨੈਰੋ ਵਾਇਰਸ ਅਤੇ ਰਾਈਨੋ ਵਾਇਰਸ ਵਰਗੇ ਨਾਨ ਇਨਵੈਲਪਡ ਵਾਇਰਸ ਦੇ ਹਾਵੀ ਨਹੀਂ ਹੁੰਦੇ ਅਤੇ ਇਹ ਸਾਬਣ ਦੀ ਤਰ੍ਹਾਂ ਵਾਇਰਸ ਨੂੰ ਨਸ਼ਟ ਵੀ ਕਰਦੇ ਹਨ। ਡਾਕਟਰ ਸ਼ਰਮਾ ਨੇ ਦੱਸਿਆ ਕਿ ਸੀ.ਡੀ.ਸੀ ਅਨੁਸਾਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਗਰਮ ਜਾਂ ਠੰਡੇ ਪਾਣੀ ਦਾ ਉਪਯੋਗ ਕਰਦੇ ਹੋ ਸਿਰਫ ਪਾਣੀ ਦੀ ਤੁਲਨਾ ਵਿੱਚ ਸਾਬਣ ਨਾਲ ਹੱਥ ਧੋਣਾ ਜਿਆਦਾ ਪ੍ਰਭਾਵੀ ਹੁੰਦਾ ਹੈ ਕਿਉਂਕਿ ਇਹ ਚਮੜੀ ਤੋਂ ਰੇਗਾਣੂਆਂ ਨੂੰ ਨਸ਼ਟ ਕਰਨ ਦਾ ਕੰਮ ਕਰਦਾ ਹੈ ਹੱਥਾਂ ਨੂੰ ਸਾਬਣ ਲਾਉਣ ਤੋਂ ਬਾਅਦ ਉਸ ਨੂੰ 20 ਸੈਕਿੰਡ ਲਈ ਚੰਗੀ ਤਰ੍ਹਾਂ ਮਲੋ ਅਤੇ ਫਿਰ ਹੱਥ ਧੋ ਕੇ ਸਾਫ ਤੌਲੀਏ ਨਾਲ ਸਾਫ ਕਰ ਲਵੋ।

ਡਾਕਟਰ ਬਿਮਲ ਸ਼ਰਮਾ।

Leave a Comment

Will the middle class get relief from the first general budget of Modi 3.0?