
ਤਲਵੰਡੀ ਸਾਬੋ, 16, ਅਕਤੂਬਰ (ਅੰਮ੍ਰਿਤ ਮਲਕਾਣਾ ) ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਨਿਊਜ਼ ਲੈਟਰ ਸਾਲ-2026 ਦੇ ਚੌਥੇ ਅੰਕ ਅਤੇ ਵਿਿਦਆਰਥੀ ਮੈਗਜ਼ੀਨ ਜੀ.ਕੇ.ਯੂ. ਪਰਵਾਜ਼ ਦੇ ਪੋਸਟਰ ਉੱਪ-ਕੁਲਪਤੀ ਡਾ. ਬਲਰਾਜ ਸਿੰਘ ਵੱਲੋਂ ‘ਵਰਸਿਟੀ ਕਾਨਫਰੰਸ ਹਾਲ ਵਿਖੇ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਜਾਰੀ ਕੀਤੇ ਗਏ।ਇਸ ਮੌਕੇ ਨਿਊਜ਼ ਲੈਟਰ ਦੇ ਐਡੀਟਰ ਇੰਨ ਚੀਫ਼ ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਅਤੇ ਸੰਪਾਦਕੀ ਬੋਰਡ ਦੇ ਮੈਂਬਰ ਡਾਇਰੈਕਟਰ ਆਈ.ਟੀ. ਡਾ.ਸੰਨੀ ਅਰੋੜਾ,ਮੈਗਜ਼ੀਨ ਪਰਵਾਜ਼ ਦੇ ਮੁੱਖ ਸੰਪਾਦਕ ਡਾ. ਮਨੀਤਾ ਪਨੇਰੀ,ਐਸੋਸੀਏਟ ਐਡੀਟਰ ਡਾ. ਵਿਕਾਸ ਗੁਪਤਾ,ਡਿਪਟੀ ਡਾਇਰੈਕਟਰ ਲੋਕ-ਸੰਪਰਕ ਲਵਲੀਨ ਸੱਚਦੇਵਾ,ਡਿਪਟੀ ਰਜਿਸਟਰਾਰ ਕੁਲਵੀਰ ਸਿੰਘ,ਡਿਜ਼ਾਈਨਰ ਬਲਜੀਤ ਸਿੰਘ ਮੱਲਣ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਮੌਜੂਦ ਸਨ। ਪੋਸਟਰ ਜਾਰੀ ਕਰਨ ਮੌਕੇ ਉੱਪ- ਕੁਲਪਤੀ ਡਾ. ਸਿੰਘ ਨੇ ਜੀ.ਕੇ.ਯੂ. ਨਿਊਜ਼ ਲੈਟਰ ਦੇ ਮੁੱਖ ਸੰਪਾਦਕ ਡਾ. ਜਗਤਾਰ ਸਿੰਘ ਧੀਮਾਨ,ਮੈਗਜ਼ੀਨ ਦੇ ਮੁੱਖ ਸੰਪਾਦਕ ਡਾ. ਪਨੇਰੀ ਦੀਆਂ ਟੀਮਾਂ ਨੂੰ ਸਮੇਂ ਸਿਰ ਅਤੇ ਸ਼ਾਨਦਾਰ ਸਾਿਿਹਤਕ ਸਮੱਗਰੀ ਯੁਕਤ ਪ੍ਰਕਾਸ਼ਨ ਕਰਨ ਲਈ ਕੀਤੀਆਂ ਪਹਿਲ-ਕਦਮੀਆਂ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਜਿੱਥੇ ਨਿਊਜ਼ ਲੈਟਰ ਯੂਨੀਵਰਸਿਟੀ ਦੀਆਂ ਗਤੀਵਿਧੀਆਂ ਦੀ ਤਰਜ਼ਮਾਨੀ ਕਰਦਾ ਹੈ ਉੱਥੇ ‘ਪਰਵਾਜ਼’ ਮੈਗਜ਼ੀਨ ਨੇ ਿਿਵਦਆਰਥੀਆਂ ਅੰਦਰ ਛੁਪੀ ਹੋਈ ਸਾਿਿਹਤਕ ਪ੍ਰਤਿਭਾ ਨਿਖਾਰਨ ਅਤੇ ਸੰਵਾਰਨ ਦਾ ਕੰਮ ਕਰਨਾ ਹੈ।ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਉਨਾਂ ਕਿਹਾ ਕਿ ਵਿਿਦਆਰਥੀਆਂ ਦੇ ਬਹੁ-ਪੱਖੀ ਵਿਕਾਸ ਵਿੱਚ ਅਜਿਹੀਆਂ ਗਤੀਵਿਧੀਆਂ ਤੇ ਪਹਿਲ-ਕਦਮੀਆਂ ਮਹੱਤਵਪੂਰਨ ਯੋਗਦਾਨ ਅਦਾ ਕਰਦੀਆਂ ਹਨ।ਨਿਊਜ਼ ਲੈਟਰ ਦੇ ਐਡੀਟਰ ਇੰਨ ਚੀਫ਼ ਪਰੋ.ਵਾਈਸ ਚਾਂਸਲਰ ਡਾ. ਧੀਮਾਨ ਨੇ ਨਿਊਜ਼ ਲੈਟਰ ਨੂੰ ‘ਵਰਸਿਟੀ ਗਤੀਵਿਧੀਆਂ ਅਤੇ ਵਿਿਦਆਰਥੀਆਂ ਦੀਆਂ ਉਪਲੱਬਧੀਆਂ ਨੂੰ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਪਹੁੰਚਾਉਣ ਦਾ ਪ੍ਰਭਾਵਸ਼ਾਲੀ ਸਾਧਨ ਦੱਸਿਆ।ਉਹਨਾਂ ਕਿਹਾ ਕਿ ਇਸ ਵਿੱਚ ‘ਵਰਸਿਟੀ ਵਿੱਚ ਹੋ ਰਹੀਆਂ ਅਕਾਦਮਿਕ,ਸੱਭਿਆਚਾਰਕ,ਖੋਜ ਤੇ ਅਧਿਆਪਨ, ਆਯੋਜਨਾਂ ਸੰਬੰਧੀ ਗਤੀਵਿਧੀਆਂ ਅਤੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਿਤ ਸਮੱਗਰੀ ਨੂੰ ਸੰਕਲਿਤ ਕੀਤਾ ਗਿਆ ਹੈ।ਉਹਨਾਂ ਮੁਤਾਬਿਕ ਇਹ ਪਹਿਲ-ਕਦਮੀ ‘ਵਰਸਿਟੀ ਦੀ ਪ੍ਰਤਿਸ਼ਠਾ ਅਤੇ ਪਛਾਣ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗੀ।









