Home » ਸਿਹਤ » ਵੈਟਰਨਰੀ ਨਰਸ ਡੇਅ ਸਬੰਧੀ ਕੀਤਾ ਜਾਗਰੂਕ:ਵੈਟਰਨਰੀ ਡਾਕਟਰਾਂ ਨਾਲ ਮਿਲ ਕੇ ਵੈਟਰਨਰੀ ਨਰਸਾਂ ਹਸਪਤਾਲਾਂ ਅਤੇ ਕਲੀਨਕਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਰਦੀਆਂ ਹਨ ਮਦਦ-ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ

ਵੈਟਰਨਰੀ ਨਰਸ ਡੇਅ ਸਬੰਧੀ ਕੀਤਾ ਜਾਗਰੂਕ:ਵੈਟਰਨਰੀ ਡਾਕਟਰਾਂ ਨਾਲ ਮਿਲ ਕੇ ਵੈਟਰਨਰੀ ਨਰਸਾਂ ਹਸਪਤਾਲਾਂ ਅਤੇ ਕਲੀਨਕਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਰਦੀਆਂ ਹਨ ਮਦਦ-ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ

News Portal Development Companies In India

ਵੈਟਰਨਰੀ ਨਰਸ ਡੇਅ ਹਰ ਸਾਲ ਅਕਤੂਬਰ ਮਹੀਨੇ ਦੇ ਦੂਜੇ ਸ਼ੁਕਰਵਾਰ ਨੂੰ ਮਨਾਇਆ ਜਾਂਦਾ ਹੈ।ਇਸ ਡੇਅ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ ਨੇ ਦੱਸਿਆ ਕਿ ਇਸ ਦਿਨ ਦੀ ਸ਼ੁਰੂਆਤ ਆਸਟਰੇਲੀਆ ਵਿੱਚ ਵੈਟਰਨਰੀ ਨਰਸ ਕੌਂਸਲ ਆਫ਼ ਆਸਟਰੇਲੀਆ ਦੁਆਰਾ ਜਾਨਵਰਾਂ ਦੀ ਦੇਖਭਾਲ ਵਿੱਚ ਜਾਨਵਰਾਂ ਦੇ ਨਰਸਾਂ ਦੇ ਅਹਿਮ ਯੋਗਦਾਨ ਨੂੰ ਉਜਾਗਰ ਕਰਨ ਲਈ ਕੀਤੀ ਗਈ ਸੀ। ਸਮੇਂ ਦੇ ਨਾਲ ਇਸ ਦਿਨ ਨੂੰ ਆਸਟਰੇਲੀਆ, ਨਿਊਜ਼ੀਲੈਂਡ, ਅਮਰੀਕਾ, ਯੂਕੇ ਅਤੇ ਹੋਰ ਕਈ ਦੇਸ਼ਾਂ ਵਿੱਚ ਵੈਟਰਨਰੀ ਨਰਸਾਂ ਅਤੇ ਸਹਾਇਕ ਸਟਾਫ ਦੀ ਮਿਹਨਤ ਨੂੰ ਸਨਮਾਨਿਤ ਕਰਨ ਲਈ ਅੰਤਰਰਾਸ਼ਟਰੀ ਪੱਧਰ ਤੇ ਮਨਾਇਆ ਜਾਣ ਲੱਗਾ। ਡਾਕਟਰ ਸ਼ਰਮਾ ਨੇ ਦੱਸਿਆ ਕਿ ਵੈਟਰਨਰੀ ਨਰਸਾਂ ਕਲੀਨਿਕਾਂ ਅਤੇ ਹਸਪਤਾਲਾਂ ਵਿੱਚ ਵੈਟਰਨਰੀ ਡਾਕਟਰਾਂ ਦੇ ਨਾਲ ਮਿਲ ਕੇ ਪਸ਼ੂਆਂ ਦਾ ਇਲਾਜ਼ ਕਰਦੀਆਂ ਹਨ। ਇਹ ਆਪਰੇਸ਼ਨ ਦੌਰਾਨ ਜਾਨਵਰਾਂ ਦੀ ਸਿਹਤ ਤੇ ਨਜ਼ਰ ਰੱਖਣ, ਦਵਾਈਆਂ ਦੇਣ, ਮੁੱਢਲੀ ਸਹਾਇਤਾ, ਜ਼ਖ਼ਮਾਂ ਦੀ ਮਰਹਮ ਪੱਟੀ ਅਤੇ ਆਪਰੇਸ਼ਨ ਤੋਂ ਬਾਅਦ ਜਾਨਵਰਾਂ ਦੀ ਦੇਖਭਾਲ ਕਰਨ ਵਿੱਚ ਮੁੱਖ ਭੂਮਿਕਾ ਨੂੰ ਆਉਂਦੀਆਂ ਹਨ। ਹਾਲਾਂਕਿ ਇਹ ਕੰਮ ਅਕਸਰ ਪਰਦੇ ਪਿੱਛੇ ਰਹਿ ਕੇ ਕੀਤਾ ਜਾਂਦਾ ਹੈ ਪ੍ਰੰਤੂ ਬਿਨਾਂ ਵੈਟਰਨਰੀ ਨਰਸਾਂ ਦੇ ਪਸ਼ੂ ਹਸਪਤਾਲਾਂ ਦਾ ਕੰਮ ਚਲਾਊ ਸਿਸਟਮ ਅਧੂਰਾ ਹੈ। ਇਹ ਦਿਨ ਉਨ੍ਹਾਂ ਦੇ ਪਿਆਰ, ਹਿੰਮਤ ਅਤੇ ਸਮਰਪਣ ਨੂੰ ਸਲਾਮ ਕਰਨ ਲਈ ਹੁੰਦਾ ਹੈ। ਇਹ ਦਿਨ ਵੈਟਰਨਰੀ ਡਾਕਟਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਵਾਲੀਆਂ ਵੈਟਰਨਰੀ ਨਰਸਾਂ ਅਤੇ ਸਹਾਇਕਾਂ ਦੀ ਮਿਹਨਤ ਨੂੰ ਸਤਿਕਾਰ ਦੇਣ ਲਈ ਹੈ। ਵੈਟਰਨਰੀ ਨਰਸਾਂ ਵੈਟਰਨਰੀ ਡਾਕਟਰਾਂ ਨਾਲ ਮਿਲ ਕੇ ਹਸਪਤਾਲ ਜਾਂ ਕਲੀਨਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮਦਦ ਕਰਦੀਆਂ ਹਨ।

Leave a Comment

Will the middle class get relief from the first general budget of Modi 3.0?