Home » ਰਾਜਨੀਤੀ » ਹਲਕਾ ਤਲਵੰਡੀ ਸਾਬੋ ਦੇ ਪਿੰੰਡਾਂ ਦੇ ਵਿਕਾਸ ਕਾਰਜਾਂ ਲਈ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੰਡੇ ਕਰੀਬ 65 ਲੱਖ ਰੁਪਏ

ਹਲਕਾ ਤਲਵੰਡੀ ਸਾਬੋ ਦੇ ਪਿੰੰਡਾਂ ਦੇ ਵਿਕਾਸ ਕਾਰਜਾਂ ਲਈ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੰਡੇ ਕਰੀਬ 65 ਲੱਖ ਰੁਪਏ

News Portal Development Companies In India

ਤਲਵੰਡੀ ਸਾਬੋ 29 ਸਤੰਬਰ (ਅੰਮ੍ਰਿਤ ਮਲਕਾਣਾ ) ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਦੀ ਸਿਫ਼ਾਰਿਸ਼ ਮੁਤਾਬਿਕ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਗ੍ਰਾਂਟਾ ਦਿੱਤੀਆਂ ਗਈਆਂ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਬੀਬਾ ਬਾਦਲ ਵੱਲੋਂ ਹਲਕੇ ‘ਚ ਕਰੀਬ 65 ਲੱਖ ਰੁਪਏ ਦੀਆਂ ਗ੍ਰਾਂਟਾ ਦੇ ਮਨਜ਼ੂਰੀ ਪੱਤਰ ਵੰਡੇ ਜਾ ਚੁੱਕੇ ਹਨ।
ਮਿਲੀ ਜਾਣਕਾਰੀ ਅਨੁਸਾਰ ਬੀਬਾ ਬਾਦਲ ਵੱਲੋਂ ਜਿੱਥੇ ਪਹਿਲਾਂ ਹੀ ਸਿਵਲ ਹਸਪਤਾਲ ਤਲਵੰਡੀ ਸਾਬੋ ਦੀ ਐਂਬੂਲੈਂਸ ਲਈ 8 ਲੱਖ ਰੁਪਏ,ਸਹਾਰਾ ਕਲੱਬ ਦੀ ਐਂਬੂਲੈਂਸ ਲਈ 6 ਲੱਖ ਰੁਪਏ ਅਤੇ ਤਲਵੰਡੀ ਸਾਬੋ ਸ਼ਹਿਰ ਦੀਆਂ ਕੁਝ ਸੰਸਥਾਵਾਂ ਨੂੰ 8 ਲੱਖ ਰੁਪਏ ਦੇ ਫੰਡ ਮੁਹੱਈਆ ਕਰਵਾਏ ਗਏ ਉੱਥੇ ਉਨਾਂ ਵੱਲੋਂ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਵੀ ਫੰਡ ਦਿੱਤੇ ਗਏ।ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਦੇ ਯਤਨਾਂ ਸਦਕਾ ਦਿੱਤੇ ਗਏ ਇੰਨਾਂ ਫੰਡਾਂ ਸਬੰਧੀ ਮਿਲੀ ਜਾਣਕਾਰੀ ਮੁਤਾਬਿਕ ਪੱਕਾ ਕਲਾਂ ਪਿੰਡ ਨੂੰ 9 ਲੱਖ ਰੁਪਏ,ਪਿੰਡ ਜੀਵਨ ਸਿੰਘ ਵਾਲਾ ਅਤੇ ਮੱਲਵਾਲਾ ਨੂੰ 8-8 ਲੱਖ ਰੁਪਏ,ਜੱਜਲ ਅਤੇ ਫੱਲੜ ਪਿੰਡਾਂ ਨੂੰ 5-5 ਲੱਖ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਜਦੋਂਕਿ ਭਾਗੀਵਾਂਦਰ ਪਿੰਡ ਦੇ ਨੌਜਵਾਨਾਂ ਦੀ ਮੰਗ ਮੁਤਾਬਿਕ ਪਾਣੀ ਦੀ ਟੈਂਕੀ ਲਈ ਫੰਡ ਉਪਲੱਬਧ ਕਰਵਾਏ ਗਏ ਹਨ।ਉਕਤ ਪਿੰਡਾਂ ਦੇ ਨੁਮਾਇੰਦਿਆਂ ਨੂੰ ਬੀਬਾ ਬਾਦਲ ਵੱਲੋਂ ਗ੍ਰਾਂਟਾ ਦੇ ਮਨਜ਼ੂਰੀ ਪੱਤਰ ਰਵੀਪ੍ਰੀਤ ਸਿੰਘ ਸਿੱਧੂ ਦੀ ਮੌਜੂਦਗੀ ‘ਚ ਸੌਂਪੇ ਗਏ।ਗ੍ਰਾਂਟਾਂ ਮਿਲਣ ਤੇ ਪਿੰਡਾਂ ਦੇ ਨੁਮਾਇੰਦਿਆਂ ਨੇ ਬੀਬਾ ਬਾਦਲ ਅਤੇ ਰਵੀਪ੍ਰੀਤ ਸਿੰਘ ਸਿੱਧੂ ਦਾ ਧੰਨਵਾਦ ਕੀਤਾ।
ਗ੍ਰਾਂਟਾਂ ਦੇ ਮੰਜ਼ੂਰੀ ਪੱਤਰ ਵੰਡਣ ਸਮੇਂ ਜਿੱਥੇ ਸੀ.ਅਕਾਲੀ ਆਗੂ ਜਸਵਿੰਦਰ ਸਿੰਘ ਜ਼ੈਲਦਾਰ ਤੇ ਹਰਮੋਹਿੰਦਰ ਸਿੰਘ ਮੌਜੂਦ ਸਨ ਉੱਥੇ ਮੰਜ਼ੂਰੀ ਪੱਤਰ ਹਾਸਿਲ ਕਰਨ ਵਾਲਿਆਂ ‘ਚ ਬਿੰਦਰ ਸਿੰਘ ਪੱਕਾ ਕਲਾਂ,ਚਰਨਾ ਸਿੰਘ ਭਾਗੀਵਾਂਦਰ,ਹੈਪੀ ਸਿੰਘ ਸਾਬਕਾ ਸਰਪੰਚ ਜੀਵਨ ਸਿੰਘ ਵਾਲਾ,ਸੁਖਵਿੰਦਰ ਸਿੰਘ ਸੁੱਖਾ ਜੱਜਲ,ਭਿੰਦਾ ਸਿੰਘ ਜੱਜਲ,ਗਗਨ ਪੱਕਾ ਕਲਾਂ ਆਦਿ ਸ਼ਾਮਿਲ ਸਨ।

Leave a Comment

Will the middle class get relief from the first general budget of Modi 3.0?