Home » ਰਾਜਨੀਤੀ » ਬਲਾਕ ਸੰਮਤੀ ਤਲਵੰਡੀ ਸਾਬੋ ਦੇ ਉੱਪ ਚੇਅਰਮੈਨ ਮਹਿਮਾ ਸਿੰਘ ਬਰਾੜ ਦੀ ਮੌਤ ਨਾਲ ‘ਆਪ’ ਸਫਾਂ ‘ਚ ਸੋਗ ਦੀ ਲਹਿਰ

ਬਲਾਕ ਸੰਮਤੀ ਤਲਵੰਡੀ ਸਾਬੋ ਦੇ ਉੱਪ ਚੇਅਰਮੈਨ ਮਹਿਮਾ ਸਿੰਘ ਬਰਾੜ ਦੀ ਮੌਤ ਨਾਲ ‘ਆਪ’ ਸਫਾਂ ‘ਚ ਸੋਗ ਦੀ ਲਹਿਰ

News Portal Development Companies In India

ਤਲਵੰਡੀ ਸਾਬੋ 20 ਸਤੰਬਰ (ਅੰਮ੍ਰਿਤ ਮਲਕਾਣਾ ) ਬਲਾਕ ਸੰਮਤੀ ਤਲਵੰਡੀ ਸਾਬੋ ਦੇ ਉੱਪ-ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਮੋਹਰਲੀ ਕਤਾਰ ਦੇ ਆਗੂਆਂ ‘ਚ ਸ਼ੁਮਾਰ ਮਹਿਮਾ ਸਿੰਘ ਬਰਾੜ ਕੌਰੇਆਣਾ (42) ਦਾ ਬੀਤੀ ਰਾਤ ਪੈਨਕਰੀਏਜ਼ ਅਟੈਕ ਨਾਲ ਭਰ ਜਵਾਨੀ ਵਿੱਚ ਦੇਹਾਂਤ ਹੋ ਗਿਆ ਜਿਸ ਨਾਲ ਹਲਕੇ ਦੀਆਂ ‘ਆਪ’ ਸਫਾਂ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਮਹਿਮਾ ਸਿੰਘ ਬਰਾੜ ਨੂੰ ਘਰ ਵਿੱਚ ਹੀ ਪੇਟ ਵਿੱਚ ਦਰਦ ਦੀ ਸ਼ਿਕਾਇਤ ਹੋਈ ਸੀ ਜਿਸ ਨੂੰ ਦੇਖਦਿਆਂ ਤੁਰੰਤ ਉਨਾਂ ਨੂੰ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਨਾਂ ਨੂੰ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਪਰ ਬੀਤੀ ਰਾਤ ਲੁਧਿਆਣਾ ਦੇ ਡੀ.ਐੱਸ.ਸੀ ਹਸਪਤਾਲ ਵਿੱਚ ਹੀ ਉਸਨੇ ਦਮ ਤੋੜ ਦਿੱਤਾ।ਅੱਜ ਸਵੇਰੇ ਜਿਉਂ ਹੀ ਇਹ ਮੰਦਭਾਗੀ ਖਬਰ ਸਾਹਮਣੇ ਆਈ ਤਾਂ ਨਾ ਕੇਵਲ ਪਿੰਡ ਕੌਰੇਆਣਾ ਸਗੋਂ ਸਮੁੱਚੇ ਹਲਕੇ ਦੀਆਂ ਰਾਜਸੀ ਸਫਾਂ ਤੇ ਖਾਸ ਕਰਕੇ ਆਮ ਆਦਮੀ ਪਾਰਟੀ ‘ਚ ਸੋਗ ਦੀ ਲਹਿਰ ਦੌੜ ਗਈ।ਉਨਾਂ ਦਾ ਅੰਤਿਮ ਸਸਕਾਰ ਪਿੰਡ ਕੌਰੇਆਣਾ ਦੇ ਸਮਸ਼ਾਨਘਾਟ ਵਿਖੇ ਕੀਤਾ ਗਿਆ ਜਿੱਥੇ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ,ਵਿਧਾਇਕਾ ਦੇ ਪਿਤਾ ਤੇ ਪੰਥਕ ਆਗੂ ਜਥੇਦਾਰ ਦਰਸ਼ਨ ਸਿੰਘ ਜਗਾ ਰਾਮ ਤੀਰਥ,ਵਿਧਾਇਕਾ ਦੇ ਭਰਾ ਤੇ ਨੌਜਵਾਨ ‘ਆਪ’ ਆਗੂ ਐਡਵੋਕੇਟ ਉਦੇੈਵੀਰ ਸਿੰਘ ਜਗਾ,ਨਗਰ ਕੌਂਸਲ ਤਲਵੰਡੀ ਸਾਬੋ ਪ੍ਰਧਾਨ ਬੀਬੀ ਕੁਲਵੀਰ ਕੌਰ ਸਰਾਂ ਵੱਲੋਂ ਉੇਨਾਂ ਦੇ ਪੁੱਤਰ ਹਰਜੀਤ ਸਿੰਘ ਸਰਾਂ,ਬੀਬਾ ਗੁਰਪ੍ਰੀਤ ਕੌਰ ਚੇਅਰਪਰਸਨ ਮਾਰਕੀਟ ਕਮੇਟੀ ਰਾਮਾਂ ਸਮੇਤ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪੱਧਰ ਦੇ ਆਗੂ ਮੌਜੂਦ ਨਜ਼ਰ ਆਏ।
ਮ੍ਰਿਤਕ ਮਹਿਮਾ ਸਿੰਘ ਆਪਣੇ ਪਿੱਛੇ ਮਾਤਾ,ਪਤਨੀ ਤੇ ਦੋ ਬੱਚਿਆਂ (ਲੜਕਾ/ ਲੜਕੀ) ਨੂੰ ਛੱਡ ਗਿਆ ਹੈ।
ਉੱਧਰ ਮਹਿਮਾ ਸਿੰਘ ਬਰਾੜ ਦੇ ਅਕਾਲ ਚਲਾਣੇ ਤੇ ਕੇਵਲ ਸਿੰਘ ਨਿੱਜੀ ਸਹਾਇਕ ਹਲਕਾ ਵਿਧਾਇਕਾ,ਬਲਾਕ ਸੰਮਤੀ ਚੇਅਰਮੈਨ ਜਗਵਿੰਦਰ ਸਿੰਘ ਕੋਟਬਖਤੂ,ਮਹਿਲਾ ਕਮਿਸ਼ਨ ਪੰਜਾਬ ਦੇ ਮੈਂਬਰ ਬੀਬਾ ਜਸਵਿੰਦਰ ਕੌਰ ਸਰਪੰਚ ਜਗਾ ਰਾਮ ਤੀਰਥ,ਅਵਤਾਰ ਸਿੰਘ ਤਾਰ ਭਾਊ ਪ੍ਰਧਾਨ ਟਰੱਕ ਯੁੂਨੀਅਨ ਤਲਵੰਡੀ ਸਾਬੋ,ਸੀਨੀਅਰ ‘ਆਪ’ ਆਗੂ ਗੁਰਤੇਜ ਸਿੰਘ ਜੋਗੇਵਾਲਾ,ਤਰਸੇਮ ਸਿੰਗਲਾ ਚੇਅਰਮੈਨ ਅਗਰਵਾਲ ਵੈੱਲਫੇਅਰ ਬੋਰਡ,ਅਮਰਦੀਪ ਸਿੰਘ ਡਿੱਖ ਸਮੇਤ ਵੱਡੀ ਗਿਣਤੀ ਹਲਕੇ ਦੇ ਬਲਾਕ ਸੰਮਤੀ ਮੈਂਬਰ,ਪੰਚਾਂ/ਸਰਪੰਚਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Leave a Comment

Will the middle class get relief from the first general budget of Modi 3.0?