Home » ਰਾਜਨੀਤੀ » ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ‘ਤੇ ਹੁੰਦੇ ਪੁਲਸ ਜ਼ਬਰ ਵਿਰੁੱਧ ਰੋਸ ਪ੍ਰਦਰਸ਼ਨ

ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ‘ਤੇ ਹੁੰਦੇ ਪੁਲਸ ਜ਼ਬਰ ਵਿਰੁੱਧ ਰੋਸ ਪ੍ਰਦਰਸ਼ਨ

News Portal Development Companies In India

ਤਲਵੰਡੀ ਸਾਬੋ, (ਅੰਮ੍ਰਿਤ ਮਲਕਾਣਾ)ਸੱਥਾਂ ਵਿੱਚੋਂ ਸਰਕਾਰ ਚਲਾਉਣ ਦਾ ਵਾਅਵਾ ਕਰਕੇ ਸੱਤਾ ਵਿੱਚ ਆਈ ਬਦਲਾਓ ਵਾਲੀ ਸਰਕਾਰ ਵੱਲੋਂ ਪੰਜਾਬ ਨੂੰ ਪੁਲਸ ਹਵਾਲੇ ਕਰਨ ਅਤੇ ਪੁਲਸ ਵੱਲੋਂ ਪੰਜਾਬੀਆਂ ਉੱਪਰ ਕੀਤੇ ਜਾ ਰਹੇ ਜਬਰ ਵਿਰੁੱਧ ਐਸਕੇਐਮ ਗੈਰ ਸਿਆਸੀ ਦੀ ਅਗਵਾਈ ਵਿੱਚ ਅਰਥੀ ਫੂਕ ਰੋਸ ਪ੍ਰਦਰਸ਼ਨ ਕੀਤਾ ਗਿਆ
ਸੰਯੁਕਤ ਕਿਸਾਨ ਮੋਰਚਾ (ਗ਼ੈਰ-ਰਾਜਨੀਤਿਕ) ਵੱਲੋਂ ਪੁਲਸ ਜ਼ਬਰ ਵਿਰੁੱਧ ਪੰਜਾਬ ਭਰ ਵਿੱਚ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਉੱਪਰ ਮੰਗ ਪੱਤਰ ਦੇਣ ਅਤੇ ਰੋਸ ਪ੍ਰਦਰਸ਼ਨ ਦੇ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਬਠਿੰਡਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾਂ ਸਿੱਧੂਪੁਰ ਵੱਲੋਂ ਸੂਬਾ ਆਗੂ ਕਾਕਾ ਸਿੰਘ ਕੋਟੜਾ ਅਤੇ ਜ਼ਿਲ੍ਾ ਜਨਰਲ ਸਕੱਤਰ ਰੇਸ਼ਮ ਸਿੰਘ ਯਾਤਰੀ ਦੀ ਅਗਵਾਈ ਵਿੱਚ ਕਿਸਾਨਾਂ ਨੇ ਲੈਂਡ ਮਾਰਗੇਜ ਬੈਂਕ ਅੱਗੇ ਚੱਲ ਰਹੇ ਧਰਨੇ ਚੋਂ ਮਾਰਚ ਸ਼ੁਰੂ ਕਰਕੇ ਸਰਕਾਰੀ ਰਜਿੰਦਰ ਕਾਲਜ ਅੱਗੇ ਦੀ ਲੰਘ ਡੀਸੀ ਦਫ਼ਤਰ ਪਹੁੰਚ ਕੇ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਪੁਤਲੇ ਫੂਕੇ ਗਏ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂਆਂ ਕਿਹਾ ਕਿ ਕਿਸਾਨੀ ਧਰਨਿਆਂ ਵਿੱਚ ਸੜ੍ਹਕਾਂ ਤੇ ਦਰੀਆਂ ਉੱਪਰ ਬੈਠ ਕੇ ਪੰਜਾਬ ਦੀ ਸੱਤਾ ਦੀ ਪੌੜੀ ਚੜ੍ਹਨ ਵਾਲੀ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਅੰਦਰ ਆਪਣੀਆਂ ਹੱਕੀ ਮੰਗਾਂ ਲਈ ਆਵਾਜ਼ ਚੁੱਕਣ ਵਾਲੇ ਹਰ ਇੱਕ ਵਰਗ ਨੂੰ ਜਰਮਨ ਦੇ ਤਾਨਾਸ਼ਾਹ ਅਡੋਲਫ ਹਿਟਲਰ ਦੀ ਤਰ੍ਹਾਂ ਪੰਜਾਬ ਪੁਲਸ (ਜਰਮਨ ਦੀ ਨਾਜੀ ਫੌਜ) ਰਾਹੀ ਪੰਜਾਬ ਵਾਸੀਆਂ ਉੱਪਰ ਜ਼ਬਰ ਕਰਕੇ ਲੋਕਾਂ ਨੂੰ ਕੁਚਲਿਆ ਜਾ ਰਿਹਾ ਅਤੇ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਨੂੰ ਪੁਲਸ ਹਵਾਲੇ ਕਰਕੇ ਪੁਲਸ ਸਟੇਟ ਬਣਾ ਦਿੱਤਾ ਗਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਪੁਲਸ ਸਟੇਟ ਬਣਾਉਣ ਦੇ ਸਬੂਤ ਫਰੀਦਕੋਟ ਵਿਖੇ ਕਿਸਾਨ ਪੰਚਾਇਤ ਦੇ ਵਿੱਚ ਸ਼ਾਮਿਲ ਹੋਣ ਲਈ ਜਲੰਧਰ ਤੋਂ ਆਏ ਕਿਸਾਨਾਂ ਨੂੰ ਗੱਡੀ ਵਿੱਚੋਂ ਕੱਢ ਕੇ ਕੁੱਟਣ ਅਤੇ ਕਿਸਾਨਾਂ ਨੂੰ ਮਾਵਾਂ ਭੈਣਾਂ ਦੀਆਂ ਐਸ ਐਚ ਓ ਰਜੇਸ਼ ਕੁਮਾਰ ਵੱਲੋਂ ਸ਼ਰ੍ਹੇਆਮ ਗਾਲਾਂ ਕੱਢਣ ਅਤੇ ਮੋਹਨਜੀਤ ਸਿੰਘ ਸ਼ੇਰੋ ਉੱਪਰ ਪੁਲਸ ਵੱਲੋਂ ਕੀਤੇ ਗਏ ਅਣਮਨੁੱਖੀ ਅੱਤਿਆਚਾਰ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਨਸ਼ਿਆ ਸਬੰਧੀ ਸਵਾਲ ਪੁੱਛਣ ਵਾਲੇ ਮਜ਼ਦੂਰ ਗੁਲਜਾਰ ਸਿੰਘ ਤੂਰ ਵਣਜਾਰਾ ਨੂੰ ਆਤਮਹੱਤਿਆ ਲਈ ਮਜ਼ਬੂਰ ਕਰਨ ਅਤੇ ਚਮਕੌਰ ਸਿੰਘ ਕੱਕੜਵਾਲ ਧੂਰੀ ਉੱਪਰ ਕੀਤੇ ਗਏ ਜ਼ੁਲਮ ਅਤੇ ਜੈਤੋ ਦੇ ਏਐਸਆਈ ਗੁਰਮੁਖ ਸਿੰਘ ਵੱਲੋਂ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਉਲਟਾ ਥਾਣੇ ਵਿੱਚ ਸੱਦ ਕੇ ਡਰਾਉਣ ਧਮਕਾਉਣ ਤੋ ਮਿਲਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਪੁਲਸ ਹਵਾਲੇ ਕਰਕੇ ਪੰਜਾਬ ਨੂੰ ਇੱਕ ਪੁਲਸ ਰਾਜ ਬਣਾ ਦਿੱਤਾ ਗਿਆ ਹੈ।
ਕਿਸਾਨ ਆਗੂਆ ਅੱਗੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਸੂਬੇ ਵਿੱਚ ਹਰ ਤਰ੍ਹਾਂ ਦੇ ਨਸ਼ਿਆਂ ਦੀ ਵਿਕਰੀ ਪੂਰੇ ਜ਼ੋਰਾਂ ਉੱਤੇ ਹੈ ਇਨਸਾਫ਼ ਮੰਗਣ ਅਤੇ ਆਪਣੇ ਹੱਕ ਲੈਣ ਦੀ ਗੱਲ ਕਰਨ ਵਾਲੇ ਲੋਕਾਂ ਉੱਤੇ ਪੁਲਸ ਵੱਲੋਂ ਲਗਾਤਾਰ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ ਹੈ ਜਿਸ ਨੂੰ ਕਿ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ।ਇਸ ਲਈ ਪੰਜਾਬ ਸਰਕਾਰ ਪੁਲਸ ਵੱਲੋਂ ਪੰਜਾਬ ਵਾਸੀਆਂ ਉਪਰ ਕੀਤੇ ਜਾ ਰਹੇ ਜਬਰ ਉੱਪਰ ਤੁਰੰਤ ਰੋਕ ਲਗਾਏ ਅਤੇ ਫਰੀਦਕੋਟ ਵਿਖੇ ਕਿਸਾਨ ਪੰਚਾਇਤ ਵਿੱਚ ਸ਼ਾਮਿਲ ਹੋਣ ਆਏ ਕਿਸਾਨਾਂ ਦੀ ਨਜਾਇਜ਼ ਕੁੱਟਮਾਰ ਕਰਨ ਵਾਲੇ ਅਧਿਕਾਰੀਆਂ ਅਤੇ ਮੋਹਨਜੀਤ ਸਿੰਘ ਸ਼ੇਰੋ ਉੱਪਰ ਅਣਮਨੁੱਖੀ ਤਸ਼ੱਦਦ ਕਰਨ ਵਾਲੇ, ਗੁਲਜਾਰ ਸਿੰਘ ਤੂਰ ਵਣਜਾਰਾ ਨੂੰ ਮਰਨ ਲਈ ਮਜ਼ਬੂਰ ਕਰਨ ਵਾਲੇ, ਚਮਕੌਰ ਸਿੰਘ ਕੱਕੜਵਾਲ ਧੂਰੀ ਉੱਪਰ ਜ਼ੁਲਮ ਕਰਨ ਵਾਲੇ ਪੁਲਸ ਅਧਿਕਾਰੀਆਂ ਅਤੇ ਥਾਣੇ ਵਿੱਚ ਸੱਦ ਕੇ ਕਿਸਾਨਾਂ ਨੂੰ ਡਰਾਉਣ ਧਮਕਾਉਣ ਵਾਲੇ ਜੈਤੋ ਦੇ ਏਐਸਆਈ ਗੁਰਮੁਖ ਸਿੰਘ ਉੱਤੇ ਤੁਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਕਿਸਾਨ ਆਗੂ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਿੱਛਲੇ ਸਾਲ ਨਾਲੋਂ ਇਸ ਸਾਲ ਝੋਨੇ ਦੀ ਅਗੇਤੀ ਬਿਜਾਈ ਕੀਤੀ ਗਈ ਹੈ ਤੇ ਪਿੱਛਲੇ ਸਾਲ ਸਰਕਾਰ ਵੱਲੋਂ 16 ਸਤੰਬਰ ਤੋਂ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਗਈ ਸੀ ਪ੍ਰੰਤੂ ਇਸ ਵਾਰੀ ਸਰਕਾਰੀ ਖਰੀਦ 15 ਦਿਨ ਲੇਟ ਸ਼ੁਰੂ ਹੋ ਰਹੀ ਹੈ ਜਿਸ ਨਾਲ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਵੇਗਾ ਇਸ ਲਈ ਮੰਡੀਆਂ ਵਿੱਚ ਕਿਸਾਨਾਂ ਦੀ ਲੁੱਟ-ਖਸੁੱਟ ਰੋਕਣ ਵਾਸਤੇ ਝੋਨੇ ਦੀ ਤੁਰੰਤ ਖਰੀਦ ਸ਼ੁਰੂ ਕੀਤੀ ਜਾਵੇ ਅਤੇ ਕਿਸਾਨਾਂ ਦੇ ਝੋਨੇ ਦੀ ਫ਼ਸਲ ਨੂੰ ਬਿਨਾਂ ਕਿਸੇ ਕੱਟ ਜੇ ਪੂਰੇ ਰੇਟ ਉੱਪਰ ਫ਼ਸਲ ਦੀ ਅਦਾਇਗੀ ਨੂੰ ਯਕੀਨੀ ਬਣਾਈ ਜਾਵੇ ,ਵਿਕੇ ਹੋਏ ਝੋਨੇ ਨੂੰ ਮੰਡੀਆਂ ਵਿੱਚੋਂ ਚੁੱਕਣ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ,ਖੰਡ ਦੇ ਭਾਅ ਅਤੇ ਗੰਨੇ ਦੇ ਲਾਗਤ ਮੁੱਲ ਨੂੰ ਮੁੱਖ ਰੱਖਦਿਆਂ ਹੋਇਆਂ ਗੰਨੇ ਦਾ ਭਾਅ 600 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ,ਬਕਾਏ ਦੀ ਅਦਾਇਗੀ ਵਿਆਜ਼ ਸਮੇਤ ਕੀਤੀ ਜਾਵੇ,ਗੰਨਾ ਮਿੱਲਾ ਨੂੰ ਸਹੀ ਸਮੇਂ ਤੇ ਚਾਲੂ ਕੀਤਾ ਜਾਵੇ ਅਤੇ ਬਿਜਲੀ ਨਾ ਆਉਣ ਕਾਰਨ ਝੋਨੇ ਦੇ ਘਟੇ ਝਾੜ ਦਾ ਮੁਆਵਜ਼ਾ ਅਤੇ ਆਪਣੇ ਪੱਲਿਓਂ ਡੀਜ਼ਲ ਫੂਕ ਕੇ ਝੋਨੇ ਨੂੰ ਪਾਣੀ ਲਗਾਉਣ ਉੱਪਰ ਕਿਸਾਨਾਂ ਦੇ ਆਏ ਖਰਚ ਲਈ ਪ੍ਰਤੀ ਕੁਇੰਟਲ 200 ਰੁਪਏ ਬੋਨਸ ਦਾ ਐਲਾਨ ਕੀਤਾ ਜਾਵੇ।
ਕਿਸਾਨ ਆਗੂਆਂ ਅੱਗੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਸਰਕਾਰ ਮੀਟਿੰਗਾਂ ਵਿੱਚ ਮੰਨੀਆਂ ਗਈਆਂ ਮੰਗਾਂ ਮੁਤਾਬਿਕ ਪੰਜਾਬ ਕੋਆਪ੍ਰੇਟਿਵ ਐਗਰੀਕਲਚਰ ਡਿਵੈਲਪਮੈਂਟ ਬੈਂਕਾਂ ਸਬੰਧੀ ਮੰਗਾਂ ਅਤੇ ਵਨ ਟਾਈਮ ਸੈਟਲਮੈਂਟ ਸਕੀਮ ਨੂੰ ਲਾਗੂ ਕਰੇ ਅਤੇ
ਸ਼ੰਭੂ ਅਤੇ ਖਨੌਰੀ ਬਾਰਡਰ ਉੱਪਰੋਂ ਕਿਸਾਨਾਂ ਦੇ ਪੁਲਸ ਦੀ ਹਾਜ਼ਰੀ ਵਿੱਚ ਲੁੱਟੇ ਗਏ ਸਮਾਨ ਦੀ ਪੂਰਤੀ ਕਰੇ ਕਿਸਾਨਾਂ ਦੇ ਉਸ ਲੁੱਟੇ ਗਏ ਸਮਾਨ ਦੇ ਨੁਕਸਾਨ ਦੀ ਪੂਰਤੀ ਕਰਨ ਦਾ ਵਾਅਦਾ ਡੀਜੀਪੀ ਪੰਜਾਬ ਵੱਲੋ ਪ੍ਰੈਸ ਕਾਨਫਰੰਸ ਕਰਕੇ ਕੀਤਾ ਜਾ ਚੁੱਕਿਆ ਹੈ ਅਤੇ ਸਰਕਾਰ ਵੱਲੋਂ ਵੀ ਇਹਨਾ ਮੰਗਾ ਨੂੰ ਵੱਖ-ਵੱਖ ਸਮੇਂ ਹੋਈਆ ਮੀਟਿੰਗਾਂ ਵਿੱਚ ਮੰਨਿਆ ਜਾ ਚੁੱਕਿਆ ਹੈ ਅਤੇ ਪੰਜਾਬ ਸਰਕਾਰ ਪੰਜਾਬ ਆਪਣਾ ਰਾਜ ਧਰਮ ਨਿਭਾਉਂਦੇ ਹੋਏ ਸੀਡ ਬਿੱਲ 2025, ਜੀਐਮ ਸੀਡ, ਅਤੇ ਭਾਰਤ ਅਮਰੀਕਾ ਦੁਵੱਲੇ ਵਪਾਰ ਸਮਝੌਤੇ ਨੂੰ ਰੋਕਣ ਲਈ ਕਿਸਾਨਾਂ ਦੇ ਹਿੱਤ ਵਿੱਚ ਕੇਂਦਰ ਸਰਕਾਰ ਕੋਲ ਆਪਣਾ ਮਜਬੂਤ ਪੱਖ ਰੱਖ ਕੇ ਉਪਰੋਕਤ ਸਮਝੌਤੇ ਨੂੰ ਰੋਕਣ ਅਤੇ ਬਿੱਲਾਂ ਨੂੰ ਲਾਗੂ ਹੋਣ ਤੋਂ ਰੋਕਣ ਵਾਸਤੇ ਕਦਮ ਚੁੱਕੇ।
ਇਸ ਮੌਕੇ ਉਹਨਾਂ ਨਾਲ: ਮੁਖਤਿਆਰ ਸਿੰਘ ਕੁੱਬੇ ਗੁਰਮੇਲ ਸਿੰਘ ਲਹਿਰਾ ਕੁਲਵੰਤ ਸਿੰਘ ਨੇਹੀਆਂਵਾਲਾ ਸੁਖਦੇਵ ਸਿੰਘ ਫੂਲ ਅੰਗਰੇਜ਼ ਸਿੰਘ ਕਲਿਆਣ ਭੋਲਾ ਸਿੰਘ ਕੋਟੜਾ ਗੁਰਦੀਪ ਸਿੰਘ ਮਹਿਮਾ ਹਰਭਗਵਾਨ ਸ਼ਰਮਾ ਬਲਵਿੰਦਰ ਸਿੰਘ ਜੋਧਪੁਰ ਬਲਵਿੰਦਰ ਸਿੰਘ ਮੌੜ ਮਾਨਸਾ ਰਾਜਵੀਰ ਸਿੰਘ ਜਸਵਿੰਦਰ ਸਿੰਘ ਕਲਿਆਣ ਬਲਵੀਰ ਸਿੰਘ ਲਹਿਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ।

Leave a Comment

Will the middle class get relief from the first general budget of Modi 3.0?