
ਸੰਗਤ ਮੰਡੀ,11ਸਤੰਬਰ ( ਅਮਨ ਸਰਦਾਰਗੜ੍ਹ )ਕਾਂਗਰਸ ਪਾਰਟੀ ਵੱਲੋਂ ਬਲਦੇਵ ਸਿੰਘ ਮੋਹਾਲੀਆ ਨੂੰ ਜ਼ਿਲ੍ਹਾ ਬਠਿੰਡਾ ਐਸ ਸੀ ਵਿੰਗ ਦਾ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਐਸ ਸੀ ਵਿੰਗ ਪੰਜਾਬ ਦੇ ਆਗੂ ਗੁਰਪ੍ਰੀਤ ਸਿੰਘ ਪੱਖੋ ਵੱਲੋਂ ਕੀਤੀ ਗਈ। ਆਪਣੀ ਨਿਯੁਕਤੀ ’ਤੇ ਬਲਦੇਵ ਸਿੰਘ ਮੋਹਾਲੀਆ ਨੇ ਗੁਰਪ੍ਰੀਤ ਸਿੰਘ ਪੱਖੋ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਬਲਾਕ ਪ੍ਰਧਾਨ ਹਰਦੀਪ ਸਿੰਘ ਮਹਾਲਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਇਸ ਮੌਕੇ ਬਲਦੇਵ ਸਿੰਘ ਮੋਹਾਲੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ, ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਦੀਆਂ ਲੋਕ-ਹਿੱਤ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰਨਗੇ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਗੂਆਂ ਤੇ ਵਰਕਰਾਂ ਨੂੰ ਨਾਲ ਲੈ ਕੇ ਚੱਲਣਗੇ।
ਇਸ ਮੌਕੇ ਜਸਵੀਰ ਸਿੰਘ , ਗੁਰਮੀਤ ਸਿੰਘ , ਜਵਾਹਰ ਸਿੰਘ ਨੰਦਗੜ੍ਹ, ਸੁਖਦੇਵ ਸਿੰਘ ਫੁੱਲੋ ਮਿੱਠੀ, ਸਾਬਕਾ ਸਰਪੰਚ ਜਗਤਾਰ ਸਿੰਘ ਪਥਰਾਲਾ, ਰਿਆਸਤ ਸਿੰਘ ਸਿੱਧੂ , ਰਸ਼ਪਾਲ ਸਿੰਘ, ਫਰੀਦਕੋਟ, ਗੁਰਦੇਵ ਸਿੰਘ ਫਰੀਦਕੋਟ, ਐਸ ਸੀ ਵਿੰਗ ਦੇ ਪ੍ਰਧਾਨ ਜਸਪਾਲ ਸਿੰਘ ਕੋਟ ਗੁਰੂ, ਪ੍ਰਿਥੀ ਸਿੰਘ ਪ੍ਰਧਾਨ ਕੋਟ ਗੁਰੂ, ਯੂਥ ਪ੍ਰਧਾਨ ਬਲਦੇਵ ਸਿੰਘ , ਕਿਰਨਦੀਪ ਕੌਰ , ਮਨਜੀਤ ਸਿੰਘ ਸਰਪੰਚ ਅਤੇ ਕਾਂਗਰਸੀ ਆਗੂ ਬਲਾਡੇ ਵਾਲਾ ਸਮੇਤ ਹੋਰ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।









