Home » ਰਾਜਨੀਤੀ » ਨਗਰ ਕੌਂਸਲ ਮੌੜ ਦੀ ਪ੍ਰਧਾਨਗੀ ਲਈ ਮੀਟਿੰਗ ਰੱਦ ਹੋਣ ‘ਤੇ ਜੀਤਮਹਿੰਦਰ ਸਿੰਘ ਸਿੱਧੂ ਨੇ ਘੇਰੀ ਸਰਕਾਰ

ਨਗਰ ਕੌਂਸਲ ਮੌੜ ਦੀ ਪ੍ਰਧਾਨਗੀ ਲਈ ਮੀਟਿੰਗ ਰੱਦ ਹੋਣ ‘ਤੇ ਜੀਤਮਹਿੰਦਰ ਸਿੰਘ ਸਿੱਧੂ ਨੇ ਘੇਰੀ ਸਰਕਾਰ

News Portal Development Companies In India

-ਕਾਂਗਰਸ ਕੋਲ ਬਹੁਮਤ ਹੋਣ ਕਰਕੇ ਸਰਕਾਰ ਨੇ ਮੀਟਿੰਗ ਕੀਤੀ ਰੱਦ-ਸਿੱਧੂ

ਮੌੜ ਮੰਡੀ, 10 ਸਤੰਬਰ (ਅੰਮ੍ਰਿਤ ਮਲਕਾਣਾ ) ਹਲਕਾ ਮੌੜ ਤੋਂ ਕਾਂਗਰਸ ਦੀ ਅਗਵਾਈ ਕਰ ਰਹੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੇ ਅੱਜ ਮੌੜ ਮੰਡੀ ਵਿਚਲੇ ਆਪਣੇ ਦਫ਼ਤਰ ‘ਚ ਪ੍ਰੈੱਸ ਕਾਨਫਰੰਸ ਕਰਦਿਆਂ ਸਰਕਾਰ ‘ਤੇ ਇਲਜ਼ਾਮ ਲਗਾਇਆ ਹੈ ਕਿ 17 ਮੈਂਬਰੀ ਨਗਰ ਕੌਂਸਲ ਮੌੜ ਦੀ ਪ੍ਰਧਾਨਗੀ ਦੀ ਚੋਣ ਅਤੇ ਮੈਂਬਰਾਂ ਨੂੰ ਸਹੁੰ ਚੁਕਾਉਣ ਲਈ ਅੱਜ ਪ੍ਰਸਾਸ਼ਨ ਵੱਲੋਂ ਮੀਟਿੰਗ ਰੱਖੀ ਗਈ ਪਰ ਮੀਟਿੰਗ ਦੇ ਸਹੀ ਸਮੇੰ 3 ਵਜੇ ਤੋਂ ਪਹਿਲਾਂ ਹੀ ਪ੍ਰਸ਼ਾਸ਼ਨ ਵੱਲੋਂ ਇਸ ਮੀਟਿੰਗ ਨੂੰ ਅਣਮਿਥੇ ਸਮੇੰ ਲਈ ਬਿਨਾਂ ਕੋਈ ਠੋਸ ਕਾਰਨ ਦੱਸੇ ਮੁਲਤਵੀ ਕਰ ਦਿੱਤਾ ਗਿਆ। ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੇ ਦਾਅਵਾ ਕਰਦਿਆਂ ਕਿਹਾ ਕਿ ਇਸ ਮੀਟਿੰਗ ਲਈ ਕਾਂਗਰਸ ਕੋਲ ਆਪਣੇ ਜੇਤੂ 6 ਕੌਂਸਲਰਾਂ ਤੋਂ ਇਲਾਵਾ 5 ਹੋਰਨਾਂ ਕੌਂਸਲਰਾਂ ਦਾ ਸਮਰਥਨ ਪ੍ਰਾਪਤ ਸੀ ਜਿਸ ਕਰਕੇ ਕਾਂਗਰਸ ਦਾ ਪ੍ਰਧਾਨ ਬਣਨਾ ਤੈਅ ਸੀ ਪਰ ਹਲਕਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਹੋਰਨਾਂ ਆਗੂਆਂ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਕਾਂਗਰਸ ਦਾ ਪ੍ਰਧਾਨ ਬਣੇ ਇਸ ਲਈ ਇਹਨਾਂ ਨੇ ਪ੍ਰਸ਼ਾਸ਼ਨ ‘ਤੇ ਦਬਾਅ ਪਾ ਕੇ ਇਸ ਮੀਟਿੰਗ ਨੂੰ ਕੈਂਸਲ ਕਰਵਾ ਦਿੱਤਾ। ਉਹਨਾਂ ਕਿਹਾ ਕਿ ਇਹ ਬਹੁਤ ਮੰਦ ਭਾਗਾ ਹੈ ਕਿਉਂਕਿ ਇਸ ਤਰ੍ਹਾਂ ਕਰਕੇ ਸੱਤਾਧਿਰ ਨੇ ਜਿਥੇ ਨਗਰ ਕੌਂਸਲ ਚੋਣਾਂ ਦੌਰਾਨ ਮੌੜ ਮੰਡੀ ਸ਼ਹਿਰ ਦੇ ਲੋਕਾਂ ਵੱਲੋਂ ਦਿੱਤੇ ਫ਼ਤਵੇ ਦਾ ਨਿਰਾਦਰ ਕੀਤਾ ਹੈ ਉਥੇ ਨਗਰ ਦੇ ਵਿਕਾਸ ਕਾਰਜਾਂ ਵਿੱਚ ਵੀ ਵੱਡੀ ਰੁਕਾਵਟ ਖੜ੍ਹੀ ਕਰ ਦਿੱਤੀ ਹੈ ਕਿਉਂਕਿ ਨਗਰ ਕੌਂਸਲ ਦੇ ਅਹੁਦੇਦਾਰਾਂ ਦੀ ਚੋਣ ਸਿਰੇ ਨਾ ਚੜ੍ਹ ਸਕਣ ਕਰਕੇ ਨਗਰ ਕੌਂਸਲ ਵੱਲੋਂ ਕੀਤੇ ਜਾਣ ਵਾਲੇ ਵਿਕਾਸ ਦੇ ਕੰਮ ਵੱਡੀ ਪੱਧਰ ‘ਤੇ ਪ੍ਰਭਾਵਿਤ ਹੋ ਰਹੇ ਹਨ।ਸਿੱਧੂ ਨੇ ਪ੍ਰਸ਼ਾਸ਼ਨ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਨਿਯਮਾਂ ਤੋਂ ਬਾਹਰ ਜਾਣ ਦੀ ਕੋਸ਼ਿਸ਼ ਨਾ ਕਰੇ ਅਤੇ ਜਲਦ ਮੀਟਿੰਗ ਰੱਖ ਕੇ ਜਨਤਾ ਵੱਲੋਂ ਚੁਣ ਕੇ ਭੇਜੇ ਕੌਂਸਲਰਾਂ ਨੂੰ ਸਹੁੰ ਚੁਕਾਵੇ ਅਤੇ ਅਹੁਦੇਦਾਰਾਂ ਦੀ ਚੋਣ ਮੁਕੰਮਲ ਕਰਵਾਕੇ ਨਗਰ ਦੇ ਵਿਕਾਸ ਕਾਰਜਾਂ ਦੀ ਆਰੰਭਤਾ ਦਾ ਰਾਹ ਪੱਧਰਾ ਕਰਵਾਵੇ।ਸਿੱਧੂ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਮੌੜ ਮੰਡੀ ਦੇ ਵੱਖ-ਵੱਖ ਵਾਰਡਾਂ ਤੋਂ ਜੇਤੂ ਰਹੇ ਕਾਂਗਰਸ ਦੇ ਛੇ ਕੌਂਸਲਰ ਵੀ ਮੌਜੂਦ ਸਨ।

ਫੋਟੋ ਕੈਪਸ਼ਨ:- ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਸਿੱਧੂ ਅਤੇ ਨਾਲ ਨਜ਼ਰ ਆ ਰਹੇ ਕਾਂਗਰਸੀ ਕੌਂਸਲਰ।

Leave a Comment

Will the middle class get relief from the first general budget of Modi 3.0?