
ਨਾਵਲਕਾਰ ਅਜ਼ੀਜ਼ ਸਰੋਏ ਨੇ ਇੱਕ ਨਾਵਲ ਵਿੱਚ ਕਾਫ਼ੀ ਲੰਬੇ ਸਮੇਂ ਦੀਆਂ ਇਤਿਹਾਸਿਕਘਟਨਾਵਾਂ ਦੇ ਆਮ ਜਨ ਉੱਤੇ ਪਏ ਪ੍ਰਭਾਵਾਂ ਦਾ ਨਿੱਠ ਕੇ ਵਰਨਣ ਕੀਤਾ ਹੈ। ਆਮ ਲੋਕਾਂ ਨੂੰਕੋਈ ਵੀ ਸਮਾਜਿਕ, ਧਾਰਮਿਕ, ਆਰਥਿਕ, ਰਾਜਨੀਤਿਕ ਲਹਿਰ ਕਿਵੇਂ ਪ੍ਰਭਾਵਿਤ ਕਰਦੀ ਹੈ; ਕਿਵੇਂ ਸਮਾਜ ਦੇ ਕੁਝ ਸ਼ਾਤਰ ਵਰਗ ਲੋਕ ਲਹਿਰਾਂ ਵਿੱਚੋਂ ਵੀ ਆਪਣਾ ਕਮੀਨਪੁਣਾ ਸਿੱਧ ਕਰਲੈਂਦੇ ਨੇ। ਪੰਜਾਬੀ ਦੀ ਕਹਾਵਤ ਏ ‘ਮਾੜੇ ਦੀ ਤੀਵੀਂ ਨੂੰ ਹਰ ਕੋਈ ਭਾਬੀ ਕਹਿ ਜਾਂਦੈ‘ ਭੀਰੀ ਨੇਇਹੀ ਤਾਂ ਹੱਡਾਂ ਤੇ ਹੰਡਾਇਆ।
ਤਲ਼ੀਆਂ ਹੇਠਲੀ ਕਿਰਪਾਲੇ ਦੇ ਰੂਪ ਚ ਲਾਲਸਾ ਦੀ ਅੱਗ, ਜਗਰੂਪ ਤੇ ਸਰਦਾਰ ਦੇ ਰੂਪਵਿੱਚ ਕਾਮ ਦੀ ਅੱਗ, ਸੁਖਚੈਨੋ ਦੇ ਰੂਪ ਵਿੱਚ ਪੁੱਤਰ ਮੋਹ ਦੀ ਅੱਗ, ਭੀਰੀ ਦੇ ਰੂਪ ਚ ਹੁਸਨਦੀ ਅੱਗ, ਜੋ ਹਰ ਪਾਤਰ ਦੀ ਆਪਣੀ–ਆਪਣੀ ‘ਤਲੀਆਂ ਹੇਠਲੀ ਅੱਗ‘ ਹੈ, ਸਮਾਜ ਨੂੰਗਾਡੀ ਰਾਹ ਤੁਰਨ ਨਹੀਂ ਦਿੰਦੀ। ਲੇਖਕ ਸਫ਼ਾ 137 ਦੇ ਲਿਖਦੈ ‘ਜੰਗਲਾਂ ਨੂੰ ਲੱਗੀ ਅੱਗਫੇਰ ਵੀ ਬਾਰਸ਼ ਨਾਲ ਬੁਝ ਜਾਂਦੀ ਹੈ ਪਰ ਮਨੁੱਖੀ ਮਨ ਦੀ ਨੁੱਕਰੇ ਧੁਖੀ ਅੱਗ ਬੁਝਣ ਨੂੰ ਕਈਵਰ੍ਹੇ ਲੱਗ ਜਾਂਦੇ ਹਨ।’
ਪੰਜਾਬੀ ਜਿੱਥੇ ਜੁਝਾਰੂ ਬਿਰਤੀ ਦੇ ਮਾਲਕ ਹਨ ਉੱਥੇ ਹੀ ਉਹਨਾਂ ਦੀ ਲਾਈਲੱਗਤਾ ਉਹਨਾਂ ਦੇਨੁਕਸਾਨ ਦਾ ਕਾਰਨ ਬਣ ਜਾਂਦੀ ਹੈ। ਪੁੱਤ ਦੀ ਲਾਲਸਾ ਕਿਵੇਂ ਹਰ ਤ੍ਰੀਮਤ ਦੇ ਤਲ਼ੀਆਂ ਹੇਠਅੱਗ ਮਚਾਈ ਰੱਖਦੀ ਹੈ ਸਰੋਏ ਨੇ ਇਸ ਗੱਲ ਨੂੰ ਨਿਸੰਗ ਚਿੱਤਰਿਆ ਹੈ। ਜਦੋਂ ਵੀ ਸਮਾਜਕਿਸੇ ਤ੍ਰਾਸਦੀ ਵਿੱਚੋਂ ਗੁਜ਼ਰਦਾ ਹੈ ਤਾਂ ਔਰਤ ਵਰਗ ਇਸਦਾ ਜਿਆਦਾ ਸ਼ਿਕਾਰ ਬਣਦਾ ਹੈ, ਭੀਰੀ ਦੇ ਰੂਪ ਵਿੱਚ ਲੇਖਕ ਇਹ ਸਿੱਧ ਕਰਨ ਵਿੱਚ ਕਾਮਯਾਬ ਹੋਇਆ ਹੈ।
ਕੋਤਰ ਸੌ ਪੇਜ ਤੋਂ ਸ਼ੁਰੂ ਹੋਣ ਵਾਲਾ ਬਿਰਤਾਂਤ ‘ਟਿਕਣ ਨਾ ਦੇਵੇ ਅਹੁੜਕਾ‘ ਨਾਮ ਹੀ ਕਾਵਿਕ ਤੇਦਿਲ ਟੁੰਬਵਾਂ ਲੱਗਿਆ। ਕਿਤੇ–ਕਿਤੇ ਝਲਕਾਰੇ ਰੂਪ ਚ ਬਹੁ ਗਿਣਤੀ ਪਾਤਰਾਂ ਦੀ ਆਮਦਜ਼ਰੂਰ ਇੱਕ ਨਕਾਰਾਤਮਕ ਗੱਲ ਲੱਗੀ ਪਰ ਮੁੱਖ ਪਾਤਰਾਂ ਦਾ ਸਰਵਾਂਗ ਵਰਣਨ ਵਿਕਾਸਕਰਨ ‘ਚ ਨਾਵਲਕਾਰ ਕਿਤੇ ਨਹੀਂ ਖੁੰਝਿਆ।
ਦੂਜੇ ਕਾਂਡ ਵਿੱਚ ਥੋੜੀ ਜਿਹੀ ਸ਼ਿਥਿਲ ਹੁੰਦੀ ਕਹਾਣੀ ਤੀਜੇ ਕਾਂਡ ਤੋਂ ਚੌਥੇ ਕਾਂਡ ਤੱਕ ਜਾਂਦੀ ਛੂਟਵੱਟ ਲੈਂਦੀ ਹੈ, ਪਾਠਕ ਨੂੰ ਬੰਨ੍ਹ ਕੇ ਬਿਠਾ ਲੈਂਦੀ ਹੈ। ਤੀਜੇ ਕਾਂਡ ਦਾ ਆਰੰਭ ਦੇਖੋ ‘1984 ਦਾਵਰ੍ਹਾ ਚੜ੍ਹਿਆ ਤਾਂ ਸੀ, ਪਰ ਉੱਤਰਨਾ ਇਸਨੇ ਵੀ ਧਰਤੀ ਦੀ ਆਤਮਾ ਤੇ ਨਹੁੰਦਰਾਂ ਮਾਰ ਕੇਹੀ ਸੀ।’
ਅਜ਼ੀਜ਼ ਸਰੋਏ ਦੀ ਵਾਕ ਬਣਤਰ ਕੁਦਰਤ ਚਿਤਰਣ ਦੀ ਗੱਲ ਕੀਤੇ ਬਿਨਾਂ ਇਹ ਗੱਲ ਅਧੂਰੀਰਹੇਗੀ– ‘ਸਾਰੇ ਦਿਨ ਦਾ ਚੱਲਿਆ ਸੂਰਜ ਛਿਪਦੇ ਵੱਲ ਜਾ ਕੇ ਹੰਭ ਗਿਆ ਤੇ ਗੋਡਣੀ ਲਾਗਿਆ।’ (ਸਫ਼ਾ 24)
ਠੇਠ ਸ਼ਬਦਾਂ ਦੀ ਵਰਤੋਂ ਕਰਦਿਆਂ ਨਾਵਲਕਾਰ ਅਜ਼ੀਜ਼ ਸਰੋਏ ਮਾਲਵੇ ਦੀ ਮਿੱਟੀ ਦੀ ਸੁਗੰਧਬਿਖੇਰਦਾ, ਨਾਲ਼–ਨਾਲ਼ ਕੰਮੀਆਂ ਦਾ ਹੇਜੀ ਵੀ ਹੈ। ਕੰਮੀਆਂ ਦੇ ਵਿਹੜੇ ਦਾ ਜ਼ਿਕਰ ਹੈ ‘ਵਿਹੜੇਵਾਲਿਆਂ ਦੀ ਦੇਹਲੀ ਤੱਕ ਆਉਂਦੇ ਤਾਂ ਇਨਕਲਾਬ ਵੀ ਹੰਭ ਜਾਂਦੇ ਨੇ।’ (ਸਫ਼ਾ 96)
ਗ੍ਰਹਿਸਥੀ ਸੁਲ੍ਹਾ ਦਾ ਮੂਲ ਮੰਤਰ ਭੀਰੀ ਦੇ ਸ਼ਬਦਾਂ ‘ਚ “ਭਲੇ ਬੰਦਿਆ ਗੱਲਾਂ ਕਰਿਆ ਕਰਵੇਲ਼ਾ ਚੰਗਾ ਲੰਘ ਜਾਂਦੈ” (ਸਫ਼ਾ 14)
‘ਸਪਤਰਿਸ਼ੀ ਪ੍ਰਕਾਸ਼ਨ‘ ਦਾ ਕੰਮ ਸਲਾਹੁਣ ਯੋਗ ਹੈ।
207 ਪੰਨਿਆਂ ਦੇ ਨਾਵਲ ਦੀ ਪ੍ਰਿੰਟਡ ਕੀਮਤ 250 ਰੁਪਏ ਹੈ। ਪਾਠਕਾਂ ਨੂੰ ਇਹ ਨਾਵਲਪੜ੍ਹਨ ਦੀ ਸਲਾਹ ਹੈ।
ਸਾਡੇ ਪਾਠਕਾਂ ਨੂੰ ਇਹ ਜਾਣ ਕੇ ਹੋਰ ਵੀ ਖੁਸ਼ੀ ਹੋਵੇਗੀ ਕਿ ਇਸ ਨਾਵਲ ਦਾ ਹੁਣ ਫਿਲਮਾਂਕਣਵੀ ਹੋ ਚੁੱਕਿਆ ਹੈ। ਨਾਵਲ ਵਾਲੇ ਹੀ ਨਾਮ ‘ਤਲੀਆਂ ਹੇਠਲੀ ਅੱਗ’ ਸਿਰਲੇਖ ਨਾਲ਼ਇਸ ਪਟਕਥਾ ਉੱਪਰ ਫਿਲਮ ਵੀ ਬਣ ਚੁੱਕੀ ਹੈ। ਇਹ ਫ਼ਿਲਮ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਮਨੁੱਖੀ ਮਨ ਦੇ ਡੂੰਘੇ ਜਜ਼ਬਿਆਂ, ਅੰਦਰੂਨੀ ਸੰਘਰਸ਼ ਅਤੇ ਔਖੇ ਹਾਲਾਤ ਨਾਲ ਜੂਝਣ ਦੀ ਇੱਕ ਅਨੋਖੀ ਗਾਥਾ ਹੈ। ਇਸ ਨਾਵਲ ਦੇ ਕਥਾਨਕ ਨੂੰ ਫਿਲਮਾਉਂਦਿਆਂਨਿਰਦੇਸ਼ਕ ਭਗਵੰਤ ਸਿੰਘ ਕੰਗ ਨੇ ਹਰ ਇੱਕ ਦ੍ਰਿਸ਼ ਨੂੰ ਬਹੁਤ ਹੀ ਬਾਰੀਕੀ, ਸੰਜੀਦਗੀ ਅਤੇ ਕਲਾਤਮਕ ਢੰਗ ਨਾਲ ਪਰਦੇ ‘ਤੇ ਉਤਾਰਿਆ ਹੈ। ਇਸ ਤੋਂ ਇਲਾਵਾ ਜਸਜੋਤ ਗਿੱਲ ਦੀ ਸਿਨੇਮੈਟੋਗ੍ਰਾਫੀ ਫ਼ਿਲਮ ਦੇ ਮਾਹੌਲ ਅਤੇ ਦ੍ਰਿਸ਼ਾਂ ਨੂੰ ਹੋਰ ਵੀ ਜਿਉਂਦਾ-ਜਾਗਦਾ ਰੂਪ ਦਿੰਦੀ ਹੈ।
ਫ਼ਿਲਮ ਦਾ ਸੰਗੀਤ ਅਤੇ ਬੈਕਗ੍ਰਾਊਂਡ ਸਕੋਰ ਬੀ. ਕੇਵ (BKave) ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਫ਼ਿਲਮ ਵਿੱਚ ਮਰਹੂਮ ਮਹਾਨ ਗੀਤਕਾਰ ਸ਼੍ਰੀ ਨੰਦ ਲਾਲ ਨੂਰਪੁਰੀ ਦਾ ਅਮਰ ਗੀਤ “ਪਿਆਰ ਭਰੀ ਰੁੱਤ ਆਈ” ਸ਼ਾਮਲ ਕਰਨਾ ਇਸ ਨੂੰ ਇਤਿਹਾਸਕ ਸ਼ਰਧਾਂਜਲੀਬਣਾਉਂਦਾ ਹੈ। ਇਸ ਦੇ ਨਾਲ ਹੀ ਭਗਵੰਤ ਸਿੰਘ ਕਾਂਗ ਦੇ ਲਿਖੇ ਗੀਤ ‘ਪਿਪਲੀ ਦਿਆ ਪੱਤਿਆ ਵੇ’ ਅਤੇ ‘ਅੱਗ ਤਲੀਆਂ ਹੇਠਲੀ’ ਦਰਸ਼ਕਾਂ ਦੇ ਦਿਲਾਂ ਨੂੰ ਟੁੰਬਦੇ ਹਨ। ਇਹਨਾਂ ਗੀਤਾਂ ਨੂੰ ਏ.ਆਈ. ਦੀ ਤਕਨੀਕ ਨਾਲ ਸੁਰਬੱਧ ਕੀਤਾ ਗਿਆ ਹੈ। ਫ਼ਿਲਮ ਦੇ ਕਿਰਦਾਰਾਂ ਵਿੱਚ ਜਾਨ ਪਾਉਣ ਵਾਲੇ ਕਲਾਕਾਰਾਂ ਦੀ ਅਦਾਕਾਰੀ ਬੇਮਿਸਾਲ ਹੈ। ਪ੍ਰਭਜੋਤ ਰੰਧਾਵਾ ਨੇ ਭੀਰੀ ਦੇ ਕਿਰਦਾਰ ਵਿੱਚ ਰੂਹ ਫੂਕ ਦਿੱਤੀ ਹੈ। ਦਰਸ਼ਨ ਘਾਰੂ ਜੰਟੇ ਦੇ ਰੂਪ ਵਿੱਚ, ਅਸ਼ੋਕਸ਼ਾਨ ਕ੍ਰਿਪਾਲੇ ਦੇ ਪਾਤਰ ਚ ਆਪਣੀ ਐਕਟਿੰਗ ਦਾ ਕਮਾਲ ਦਿਖਾਉਂਦੇ ਨੇ, ਜਗਰੂਪ ਦੇ ਪਾਤਰ ਨੂੰ ਕੁਲਦੀਪ ਨਿਆਮੀ ਨੇ ਨਿਭਾਇਆ ਹੈ। ਮੱਘਰ ਦੇ ਕਿਰਦਾਰ ‘ਚ ਬਿੰਦੂ ਭੁੱਲਰ ਹੈ, ਸੁਖਦੇਵ ਬਰਨਾਲੇ ਨੇ ਸਰਦਾਰ ਦੇ ਰੂਪ ਵਿੱਚ ਤੇ ਇਸ ਤੋਂ ਇਲਾਵਾ ਬਾਕੀ ਸਾਰੇ ਕਲਾਕਾਰਾਂ, ਅਦਾਕਾਰਾਂ ਨੇ ਆਪਣੀ ਕਮਾਲ ਦੀ ਅਦਾਕਾਰੀ ਨਾਲ ਇਸ ਕਹਾਣੀ ਨੂੰ ਜੀਵੰਤ ਕਰ ਦਿੱਤਾ ਹੈ।
ਪਰਮਜੀਤ ਸਿੰਘ ਨਾਗਰਾ ਅਤੇ ਭਗਵੰਤ ਸਿੰਘ ਕੰਗ ਦੇ ਸਹਿ-ਨਿਰਮਾਣ ਹੇਠ ‘ਫਿਲਮੀਅੱਡਾ’ ਬੈਨਰ ਹੇਠ ਬਣੀ ਇਸ ਫ਼ਿਲਮ ਦੀ ਪ੍ਰੋਜੈਕਟ ਹੈੱਡ ਗੁਰਪ੍ਰੀਤ ਕੌਰ ਕੰਗ ਹੈ।
ਦਰਸ਼ਕਾਂ ਲਈ ਇਸ ਫਿਲਮ ਨੂੰ ਯੂਟੀਊਬ ਚੈਨਲ achieve movies, dishtvwatcho,VZY ਵਰਗੇ ਆਨਲਾਈਨ ਪਲੇਟਫਾਰਮਾਂ ਉੱਪਰ ਦੇਖਣ ਲਈ ਉਪਲਬਧਕਰਵਾਇਆ ਗਿਆ ਹੈ।










1 thought on “‘ਤਲੀਆਂ ਹੇਠਲੀ ਅੱਗ’ ਪੁਸਤਕ ਅਤੇ ਫਿਲਮ ਸਮੀਖਿਆ”
ਬਹੁਤ ਸੋਹਣਾ ਪ੍ਰਤੀਕਰਮ