Home » ਅਪਰਾਧ » ਬਠਿੰਡਾ ਦੇ ਇੱਕ ਪਿੰਡ ਵਿੱਚ ਵਾਪਰੀ ਅਣਹੌਣੀ ਘਟਨਾ; ਸਿਵਿਆਂ ‘ਚੋਂ ਮੁਰਦੇ ਦੇ ਬਣਾਵਟੀ ‘ਗੋਡੇ’ ਚੋਰੀ ਕਰਦਾ ਨੌਜਵਾਨ ਕਾਬੂ

ਬਠਿੰਡਾ ਦੇ ਇੱਕ ਪਿੰਡ ਵਿੱਚ ਵਾਪਰੀ ਅਣਹੌਣੀ ਘਟਨਾ; ਸਿਵਿਆਂ ‘ਚੋਂ ਮੁਰਦੇ ਦੇ ਬਣਾਵਟੀ ‘ਗੋਡੇ’ ਚੋਰੀ ਕਰਦਾ ਨੌਜਵਾਨ ਕਾਬੂ

News Portal Development Companies In India


ਬਠਿੰਡਾ 7 ਸਤੰਬਰ (ਚਰਨਜੀਤ ਮਛਾਣਾ )
ਬਠਿੰਡਾ ਜਿਲ੍ਹੇ ਦੇ ਵਿੱਚ ਅਣਹਹੋਣੀ ਘਟਣਾ ਵਾਪਰੀ ਹੈ। ਜ਼ਿਲ੍ਹੇ ਦੇ ਪਿੰਡ ਭਾਈ ਬਖਤੌਰ ਵਿਖੇ ਇੱਕ ਮੁਰਦੇ ਦੇ ਸਿਵਿਆਂ ਵਿਚੋਂ ‘ਗੋਡੇ’ ਚੋਰੀ ਹੋ ਗਏ। ਇਹ ‘ਗੋਡੇ’ ਮ੍ਰਿਤਕ ਦੇ ਵੱਲੋਂ ਕਰੀਬ 3 ਸਾਲ ਪਹਿਲਾਂ ਹੀ ਬਦਲਵਾਏ ਗਏ ਸਨ। ਪਿੰਡ ਦੇ ਲੋਕਾਂ ਨੇ ਇੱਕ ਵੀਡੀਓ ਪਾ ਕੇ ਇਸ ਘਟਨਾ ਦੀ ਜਾਣਕਾਰੀ ਸ਼ੋਸ਼ਲ ਮੀਡੀਆ ‘ਤੇ ਦਿੱਤੀ ਹੈ। ਹਾਲਾਂਕਿ ਹੱਡੀਆਂ ਦੇ ਮਾਹਰ ਕੁੱਝ ਡਾਕਟਰਾਂ ਨੇ ਇਸ ਘਟਨਾ ਉੱਪਰ ਹੈਰਾਨੀ ਜ਼ਾਹਰ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ, “ਕੋਈ ਵੀ ਆਰਥੋ ਸਰਜ਼ਨ ਪਹਿਲਾਂ ਵਰਤੇ ਹੋਏ ਗੋਡਿਆਂ ਦੇ ਸਮਾਨ ਨੂੰ ਦੁਬਾਰਾ ਨਹੀਂ ਵਰਤਦਾ।” ਪਿੰਡ ਦੇ ਲੋਕਾਂ ਵੱਲੋਂ ਪਾਈ ਵੀਡੀਓ ਮੁਤਾਬਕ ਦੋ ਦਿਨ ਪਹਿਲਾਂ ਪਿੰਡ ਦੇ ਹੀ ਇੱਕ 66 ਸਾਲਾਂ ਬਜ਼ੁਰਗ ਸੌਦਾਗਰ ਸਿੰਘ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਸਦਾ ਸਮਾਜਿਕ ਰੀਤੀ-ਰਿਵਾਜ਼ਾਂ ਮੁਤਾਬਕ ਪਿੰਡ ਦੇ ਸ਼ਮਸਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤ ਗਿਆ। ਇਸ ਦੌਰਾਨ ਜਦ ਬੀਤੇ ਕੱਲ (ਐਤਵਾਰ ਵਾਲੇ ਦਿਨ) ਪ੍ਰਵਾਰ ਤੇ ਸਕੇ ਸਬੰਧੀ ਮ੍ਰਿਤਕ ਸੌਦਾਗਰ ਸਿੰਘ ਦੇ ‘ਫੁੱਲ’ ਚੁੱਘਣ ਦੀ ਰਸਮ ਕਰਨ ਲਈ ਜਾਣ ਵਾਲੇ ਸਨ ਤਾਂ ਪਤਾ ਲੱਗਿਆ ਕਿ ਇੱਕ ਨੌਜਵਾਨ ਸਿਵਿਆ ਦੇ ਵਿਚ ਅੰਤਿਮ ਸੰਸਕਾਰ ਵਾਲੀ ਜਗ੍ਹਾਂ ਫ਼ਰੌਲਾ-ਫਰਾਲੀ ਕਰ ਰਿਹਾ। ਪਿੰਡ ਦੇ ਨੌਜਵਾਨਾਂ ਨੇ ਉਸਨੂੰ ਘੇਰ ਕੇ ਜਦ ਸਵਾਲ-ਜਵਾਬ ਕੀਤੇ ਤਾਂ ਨੌਜਵਾਨ ਨੇ ਉਨ੍ਹਾਂ ਨੂੰ ਦਸਿਆ ਕਿ ਉਹ ਇੱਥੋਂ ਗੋਡਿਆਂ ਦਾ ਸਮਾਨ ਚੋਰੀ ਕਰਕੇ ਲਿਜਾ ਰਿਹਾ ਸੀ। ਪੁਛਗਿਛ ਦੌਰਾਨ ਉਸਨੇ ਦਸਿਆ ਕਿ ਇੰਨ੍ਹਾਂ ਨੂੰ ਅੱਗੇ ਵੇਚਣਾ ਸੀ।
ਮ੍ਰਿਤਕ ਦੇ ਪੁੱਤਰ ਕੁਲਵਿੰਦਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ,” ਫ਼ੜਿਆਂ ਗਿਆ ਨੌਜਵਾਨ ਕਾਗਜ਼ ਚੁਗਣ ਵਾਲਾ ਲੱਗਦਾ ਸੀ ਤੇ ਉਸਦੇ ਕੋਲ ਇੱਕ ਬਗਲੀ ਸੀ, ਜਿਸਦੇ ਵਿਚੋਂ ਉਸਦੇ ਪਿਤਾ ਦੇ ਬਦਲਾਏ ਹੋਏ ਗੋਡਿਆਂ ਦਾ ਸਮਾਨ ਬਰਾਮਦ ਹੋਇਆ। ” ਕੁਲਵਿੰਦਰ ਮੁਤਾਬਕ ਉਕਤ ਨੌਜਵਾਨ ਦੀ ਉਥੇ ਹੀ ਝਾੜ-ਝੰਬ ਕਰਕੇ ਭਜਾ ਦਿੱਤਾ ਗਿਆ। ਇਸ ਮਾਮਲੇ ਵਿਚ ਜਦ ਸਿਵਲ ਹਸਪਤਾਲ ਦੇ ਸਾਬਕਾ ਹੱਡੀਆਂ ਦੇ ਮਾਹਰ ਤੇ ਹੁਣ ਪ੍ਰਾਈਵੇਟ ਤੌਰ ‘ਤੇ ਪ੍ਰੈਕਟਿਸ ਕਰ ਰਹੇ ਡਾ ਵਿਜੇ ਮਿੱਤਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਪੱਸ਼ਟ ਕਿਹਾ ਕਿ, “ ਗੋਡਿਆ ਦੇ ਵਿਚ ਪਾਇਆ ਗਿਆ ਸਮਾਨ ਕਦੇ ਵੀ ਦੁਬਾਰਾ ਹੋਰ ਕਿਸੇ ਦੇ ਵਰਤਿਆਂ ਨਹੀਂ ਜਾ ਸਕਦਾ, ਜਿਸਦੇ ਚੱਲਦੇ ਇਹ ਸਮਾਨ ਕਿਸੇ ਡਾਕਟਰ ਵੱਲੋਂ ਲੈਣ ਦੀ ਕੋਈ ਵੀ ਗੱਲ ਨਹੀਂ।” ਉਧਰ, ਥਾਣਾ ਕੋਟਫੱਤਾ ਦੇ ਐਸਐਚਓ ਨੇ ਵੀ ਸੰਪਰਕ ਕਰਨ ‘ਤੇ ਦਸਿਆ ਕਿ ਉਨ੍ਹਾਂ ਕੋਲ ਕੋਈ ਲਿਖਤੀ ਜਾਂ ਜੁਬਾਨੀ ਸਿਕਾਇਤ ਨਹੀਂ ਪੁੱਜੀ ਹੈ।

Leave a Comment

Will the middle class get relief from the first general budget of Modi 3.0?