Home » ਅਪਰਾਧ » ਬਠਿੰਡਾ ਪੁਲਿਸ ਵੱਲੋਂ ਮੋਬਾਈਲ ਖੋਹਣ ਦੀਆਂ 3 ਵਾਰਦਾਤਾਂ ਟਰੇਸ ; 2 ਮੁਲਜ਼ਮ ਕਾਬੂ

ਬਠਿੰਡਾ ਪੁਲਿਸ ਵੱਲੋਂ ਮੋਬਾਈਲ ਖੋਹਣ ਦੀਆਂ 3 ਵਾਰਦਾਤਾਂ ਟਰੇਸ ; 2 ਮੁਲਜ਼ਮ ਕਾਬੂ

News Portal Development Companies In India

-ਸੀ.ਸੀ.ਟੀ.ਵੀ ਫੁਟੇਜ ਦੀ ਮਦਦ ਨਾਲ ਪੀ.ਸੀ.ਆਰ. ਟੀਮ ਵੱਲੋਂ ਤੇਜ਼ ਕਾਰਵਾਈ-


ਬਠਿੰਡਾ,2ਸਤੰਬਰ (ਗੁਰਸੇਵਕ ਚੁੱਘੇ ਖੁਰਦ)
ਸ਼੍ਰੀ ਗੌਰਵ ਯਾਦਵ ਆਈ.ਪੀ.ਐੱਸ ਮਾਨਯੋਗ ਡੀ.ਜੀ.ਪੀ, ਪੰਜਾਬ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼੍ਰੀ ਹਰਜੀਤ ਸਿੰਘ ਆਈ.ਪੀ.ਐੱਸ. ਡੀ.ਆਈ.ਜੀ ਬਠਿੰਡਾ ਰੇਂਜ ਬਠਿੰਡਾ ਜੀ ਦੇ ਮਾਰਗ ਦਰਸ਼ਨ ਅਨੁਸਾਰ ਬਠਿੰਡਾ ਪੁਲਿਸ ਵੱਲੋਂ ਨਸ਼ਿਆਂ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਲਗਾਤਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।ਇਸੇ ਲੜੀ ਤਹਿਤ ਡਾ.ਜਯੋਤੀ ਯਾਦਵ ਬੈਂਸ ਆਈ.ਪੀ.ਐੱਸ. ਐਸ.ਐਸ.ਪੀ. ਬਠਿੰਡਾ ਦੀ ਰਹਿਨੁਮਾਈ ਹੇਠ ਸ਼੍ਰੀ ਆਸਵੰਤ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ ਸਿਟੀ ਬਠਿੰਡਾ, ਸ਼੍ਰੀ ਅਰੁਣ ਮੁੰਡਨ ਪੀ.ਪੀ.ਐਸ. ਉਪ ਕਪਤਾਨ ਸਿਟੀ-2 ਬਠਿੰਡਾ ਜੀ ਦੀ ਅਗਵਾਈ ਵਿੱਚ ਪੀ.ਸੀ.ਆਰ.ਬਠਿੰਡਾ ਦੀ ਪੁਲਿਸ ਟੀਮਾਂ ਨੇ ਬਠਿੰਡਾ ਸ਼ਹਿਰ ਵਿੱਚ ਮੋਬਾਈਲ ਫੋਨ ਖੋਹਣ ਦੀਆਂ ਵਾਰਦਾਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਕਾਰਵਾਈ ਕਰਦਿਆਂ 3 ਮੋਬਾਈਲ ਖੋਹ ਦੀਆਂ ਵਾਰਦਾਤਾਂ ਨੂੰ ਟਰੇਸ ਕਰਕੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ।ਬੀਤੇ ਵੱਖ-ਵੱਖ ਦਿਨੀਂ 112 ਰਾਹੀਂ ਇੱਕ ਔਰਤ ਕੋਲੋਂ ਮੋਬਾਈਲ ਫੋਨ ਖੋਹਣ, ਸਰਾਭਾ ਨਗਰ, ਗਲੀ ਨੰਬਰ 1/3, ਬਠਿੰਡਾ ਵਿਖੇ ਇੱਕ ਔਰਤ ਕੋਲੋਂ ਆਈਫੋਨ ਖੋਹਣ ਅਤੇ ਇਸ ਤੋਂ ਇਲਾਵਾ ਵੀਰ ਕਲੋਨੀ ਇਲਾਕੇ ਵਿੱਚੋਂ ਇੱਕ ਔਰਤ ਦਾ ਮੋਬਾਈਲ ਫੋਨ ਖੋਹਣ ਸਬੰਧੀ ਤਿੰਨ ਵੱਖ-ਵੱਖ ਸੂਚਨਾਵਾਂ ਮਿਲਣ ਉਪਰੰਤ ਥਾਣਾ ਸਿਵਲ ਲਾਈਨ, ਬਠਿੰਡਾ ਵਿਖੇ ਮਾਮਲਾ ਰਜਿਸਟਰ ਕੀਤਾ ਗਿਆ,
ਜਿਨ੍ਹਾਂ ਨੂੰ ਟਰੇਸ ਕਰਨ ਲਈ ਸੀਨੀਅਰ ਅਫ਼ਸਰਾਨ ਬਾਲਾ ਵੱਲੋਂ ਥਾਣਾ ਸਿਵਲ ਲਾਈਨ ਬਠਿੰਡਾ ਅਤੇ ਪੀ.ਸੀ.ਆਰ ਬਠਿੰਡਾ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ।ਗਠਿਤ ਕੀਤੀਆਂ ਗਈਆ ਟੀਮਾਂ ਵੱਲੋਂ ਸਰਕਾਰੀ ਅਤੇ ਨਿੱਜੀ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਬਾਰੀਕੀ ਨਾਲ ਚੈੱਕ ਅਤੇ ਤਕਨੀਕੀ ਜਾਂਚ ਦੇ ਆਧਾਰ ‘ਤੇ ਦੋ ਵਿਅਕਤੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਗਿਆ। ਕਾਬੂ ਕੀਤੇ ਮੁਲਜ਼ਮਾਂ ਦੀ ਪਹਿਚਾਣ ਸਨਮ ਕੁਮਾਰ ਉਰਫ਼ ਗੋਲੂ ਪੁੱਤਰ ਨਰੇਸ਼ ਕੁਮਾਰ ਵਾਸੀ ਪ੍ਰਤਾਪ ਨਗਰ, ਗਲੀ ਨੰਬਰ 5, ਬਠਿੰਡਾ ਅਤੇ ਰਾਜਾ ਸਿੰਘ ਪੁੱਤਰ ਰੌਸ਼ਨ ਲਾਲ ਵਾਸੀ ਇੰਦਰਾ ਨਗਰੀ, ਅਬੋਹਰ, ਹਾਲ ਵਾਸੀ ਪ੍ਰਤਾਪ ਨਗਰ, ਗਲੀ ਨੰਬਰ 5, ਬਠਿੰਡਾ ਵਜੋਂ ਹੋਈ ਹੈ।ਉਕਤ ਦੋਨਾਂ ਵਿਅਕਤੀਆਂ ਨੂੰ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕਰ ਲਿਆ ਗਿਆ ।
ਦੌਰਾਨ ਤਫ਼ਤੀਸ ਸਾਹਮਣੇ ਆਇਆ ਕਿ ਮੋਬਾਈਲ ਫੋਨ ਖੋਹਣ ਲਈ ਵਰਤੀ ਗਈ ਐਕਟਿਵਾ ਸਕੂਟਰੀ ਦੀ ਜਾਂਚ ਕਰਨ ‘ਤੇ ਪਤਾ ਲੱਗਾ ਕਿ ਇਹ ਸਕੂਟਰੀ ਸ੍ਰੀ ਗੰਗਾਨਗਰ ਤੋਂ ਚੋਰੀ ਹੋਈ ਸੀ, ਜਿਸ ਸਬੰਧੀ ਥਾਣਾ ਜਵਾਹਰ ਨਗਰ, ਸ੍ਰੀ ਗੰਗਾਨਗਰ ਵਿਖੇ ਮੁਕੱਦਮਾ ਦਰਜ ਹੈ।ਇਸ ਤੋਂ ਇਲਾਵਾ ਸਨਮ ਕੁਮਾਰ ਉਰਫ਼ ਗੋਲੂ ਖ਼ਿਲਾਫ਼ ਬਠਿੰਡਾ ਦੇ ਵੱਖ-ਵੱਖ ਥਾਣਿਆਂ ਵਿੱਚ ਲੁੱਟ-ਖੋਹ ਨਾਲ ਸਬੰਧਤ 6 ਮੁਕੱਦਮੇ ਦਰਜ ਹਨ, ਜਦਕਿ ਰਾਜਾ ਸਿੰਘ ਖ਼ਿਲਾਫ਼ 1 ਮਾਮਲਾ ਦਰਜ ਹੈ ।

Leave a Comment

Will the middle class get relief from the first general budget of Modi 3.0?