Home » ਸਿੱਖਿਆ » ‘ਨਸ਼ਾ ਮੁਕਤੀ ਜਾਗਰੂਕਤਾ’ ਅਤੇ ‘ਰਾਸ਼ਟਰੀ ਪ੍ਰਣ’ ਸਮਾਗਮ

‘ਨਸ਼ਾ ਮੁਕਤੀ ਜਾਗਰੂਕਤਾ’ ਅਤੇ ‘ਰਾਸ਼ਟਰੀ ਪ੍ਰਣ’ ਸਮਾਗਮ

News Portal Development Companies In India

ਸੰਗਤ ਮੰਡੀ 18 ਅਗਸਤ (ਯ ਪ )
ਸੇਂਟ ਜ਼ੇਵੀਅਰਜ਼ ਈ-ਸਕੂਲ ਸੰਗਤ ਅਤੇ ਗਿਆਨ ਜੋਤੀ ਗਰਲਜ਼ ਕਾਲਜ ਵੱਲੋਂ ਨਸ਼ਾ ਮੁਕਤ ਭਾਰਤ ਦਾ ਸੰਦੇਸ਼
ਨਸ਼ਾ ਮੁਕਤ ਭਾਰਤ ਦੇ ਉਦੇਸ਼ ਨੂੰ ਉਤਸ਼ਾਹਿਤ ਕਰਨ ਲਈ ਮੈਡੀਕਲ ਵਿੰਗ, ਰਾਜਯੋਗ ਐਜੂਕੇਸ਼ਨ ਐਂਡ ਰਿਸਰਚ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ “10 ਕਰੋੜ ਨਸ਼ਾ ਮੁਕਤ ਪ੍ਰਣ ਮਹਾ ਅਭਿਆਨ” ਤਹਿਤ ਸੇਂਟ ਜ਼ੇਵੀਅਰਜ਼ ਈ-ਸਕੂਲ, ਸੰਗਤ ਵਿਖੇ ਨਸ਼ਾ ਮੁਕਤੀ ਜਾਗਰੂਕਤਾ ਅਤੇ ਰਾਸ਼ਟਰੀ ਪ੍ਰਣ ਸਮਾਗਮ ਕਰਵਾਇਆ ਗਿਆ।
ਇਹ ਸਮਾਗਮ ਬ੍ਰਹਮਾਕੁਮਾਰੀਜ਼ ਸੈਂਟਰ, ਸੰਗਤ ਮੰਡੀ ਦੀ ਨੁਮਾਇੰਦਗੀ ਕਰਦਿਆਂ ਬੀ.ਕੇ. ਸ਼ੀਤਲ ਦੀਦੀ ਵੱਲੋਂ ਕਰਵਾਇਆ ਗਿਆ। ਸਮਾਗਮ ਵਿੱਚ ਲਗਭਗ 300 ਵਿਦਿਆਰਥੀਆਂ ਅਤੇ ਭਾਗੀਦਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਬੀ.ਕੇ. ਸ਼ੀਤਲ ਦੀਦੀ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਂਦਿਆਂ ਸਿਹਤਮੰਦ ਅਤੇ ਨਸ਼ਾ ਮੁਕਤ ਜੀਵਨ ਅਪਣਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਨਸ਼ਾ ਮੁਕਤੀ ਪ੍ਰਣ ਲੈਂਦਿਆਂ ਜੀਵਨ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਸੇਵਨ ਨਾ ਕਰਨ ਅਤੇ ਆਪਣੇ ਪਰਿਵਾਰ, ਦੋਸਤਾਂ ਅਤੇ ਸਮਾਜ ਦੇ ਹੋਰ ਲੋਕਾਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕਰਨ ਦਾ ਸੰਕਲਪ ਲਿਆ।
ਸਮਾਗਮ ਵਿੱਚ ਗਿਆਨ ਜੋਤੀ ਗਰਲਜ਼ ਕਾਲਜ ਦੀ ਪ੍ਰਿੰਸੀਪਲ ਮੈਡਮ ਰਾਮਨਦੀਪ ਕੌਰ ਚੱਠਾ ਦੀ ਵਿਸ਼ੇਸ਼ ਹਾਜ਼ਰੀ ਰਹੀ। ਸੇਂਟ ਜ਼ੇਵੀਅਰਜ਼ ਈ-ਸਕੂਲ ਦੀ ਪ੍ਰਿੰਸੀਪਲ ਮੈਡਮ ਪ੍ਰਾਚੀ ਸ਼ਰਮਾ ਨੇ ਧੰਨਵਾਦ ਕਰਦਿਆਂ ਬੀ.ਕੇ. ਸ਼ੀਤਲ ਦੀਦੀ, ਬ੍ਰਹਮਾਕੁਮਾਰੀਜ਼ ਸੈਂਟਰ ਦੀ ਪੂਰੀ ਟੀਮ ਅਤੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ।ਸਕੂਲ ਅਤੇ ਕਾਲਜ ਦੇ ਚੇਅਰਮੈਨ ਸ਼੍ਰੀ ਅਮਿਤ ਗੁਪਤਾ ਜੀ ਨੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿੱਚ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਜ਼ੋਰ ਦਿੰਦਿਆਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ।
ਸਕੂਲ ਦੇ ਪ੍ਰਸ਼ਾਸਨਿਕ ਮੁਖੀ ਸ਼੍ਰੀ ਲਵਿਸ਼ ਗੁਪਤਾ ਦੀ ਹਾਜ਼ਰੀ ਵਿੱਚ ਸਮਾਗਮ ਸਫਲਤਾਪੂਰਵਕ ਸੰਪੰਨ ਹੋਇਆ। ਇਸ ਮੌਕੇ ਸੇਂਟ ਜ਼ੇਵੀਅਰਜ਼ ਈ-ਸਕੂਲ ਅਤੇ ਗਿਆਨ ਜੋਤੀ ਗਰਲਜ਼ ਕਾਲਜ ਪਰਿਵਾਰ ਨੇ ਨਸ਼ਾ ਮੁਕਤ ਭਾਰਤ ਦੇ ਸੰਕਲਪ ਨੂੰ ਦੁਹਰਾਉਂਦਿਆਂ ਇੱਕ ਸਿਹਤਮੰਦ, ਸੁਰੱਖਿਅਤ ਅਤੇ ਜਾਗਰੂਕ ਸਮਾਜ ਦੀ ਸਿਰਜਣਾ ਦਾ ਸੰਦੇਸ਼ ਦਿੱਤਾ।

Leave a Comment

Will the middle class get relief from the first general budget of Modi 3.0?