


ਬਠਿੰਡਾ, 15 ਮਈ ( ਗੁਰਸੇਵਕ ਸਿੰਘ ਚੁੱਘੇ ਖੁਰਦ )
ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬੀੜ ਬਹਿਮਣ ਅੱਠਵੀ, ਦਸਵੀਂ ਅਤੇ ਬਾਰਵੀਂ ਦਾ ਨਤੀਜਾ 100% ਰਿਹਾ। ਅੱਠਵੀਂ ਜਮਾਤ ਵਿੱਚੋ ਸਿਮਰਨ ਕੌਰ ਨੇ 600 ਵਿੱਚੋ 550 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਕਰਨਜੀਤ ਕੌਰ ਨੇ 538 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਕਮਲਜੀਤ ਕੌਰ ਨੇ 513ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ਇਹਨਾਂ ਵਿਦਿਆਥਾਣਾਂ ਨੇ ਨਾਂ ਸਿਰਫ ਸਾਲਾਨਾ ਪ੍ਰੀਖਿਆਵਾਂ ਵਿੱਚੋ ਵਧੀਆ ਅੰਕ ਪ੍ਰਾਪਤ ਕੀਤੇ. ਇਸ ਦੇ ਨਾਲ਼ ਤਿੰਨਾਂ ਵਿਦਿਆਰਥਣਾਂ ਨੇ ਐਨ. ਐਮ ਐਮ ਐਸ ਦੀ ਪ੍ਰਤੀਯੋਗੀ ਪ੍ਰੀਖਿਆ ਕਰਮਵਾਰ 119,117,ਅਤੇ 105 ਅੰਕ ਲੈਕੇ ਪਾਸ ਕੀਤੀl ਦੱਸਵੀ ਜਮਾਤ ਦਾ ਨਤੀਜਾ ਵੀ 100%ਰਿਹਾ ਜਿਸ ਵਿੱਚੋ ਜਸ਼ਨਪ੍ਰੀਤ ਕੌਰ ਨੇ 650ਵਿੱਚੋ 547ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਮਨਵੀਰ ਸਿੰਘ ਨੇ 490 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਜਸ਼ਨਪ੍ਰੀਤ ਕੌਰ ਨੇ 480ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਬਾਰ੍ਹਵੀਂ ਜਮਾਤ ਵਿੱਚੋ ਨਵਦੀਪ ਕੌਰ ਨੇ 500ਵਿੱਚੋ 442 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਜਸਦੀਪ ਸਿੰਘ ਨੇ 434ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਯੈਸਦੀਪ ਕੌਰ ਨੇ ਗੁਰਵਿੰਦਰ ਸਿੰਘ ਨੇ 425ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਤੇ ਸਕੂਲ ਮੁਖੀ ਸ੍ਰੀਮਤੀ ਸੁਨੀਤਾ ਕੁਮਾਰੀ ਵੱਲੋਂ ਵਿਦਿਆਰਥੀਆਂ, ਅਤੇ ਉਹਨਾਂ ਦੇ ਮਾਤਾ ਪਿਤਾ ਤੇ ਸਮੂਹ ਸਟਾਫ ਨੂੰ ਮੁਬਾਰਕਬਾਦ ਦਿਤੀ ਗਈ








