ਸਿਵਲ ਹਸਪਤਾਲ ਤਲਵੰਡੀ ਸਾਬੋ ਵਿੱਚ 24 ਤੋਂ 31 ਮਾਰਚ ਤੱਕ ਸਰਵਿਕਸ ਕੈਂਸਰ ਸਕ੍ਰੀਨਿੰਗ ਕੈਂਪ

ਤਲਵੰਡੀ ਸਾਬੋ, 24 ਮਾਰਚ(ਅੰਮ੍ਰਿਤ ਮਲਕਾਣਾ)
ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ 24 ਤੋਂ 30 ਮਾਰਚ ਤੱਕ ਸਰਵਿਕਸ ਕੈਂਸਰ ਸਕ੍ਰੀਨਿੰਗ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦਾ ਮੁੱਖ ਉਦੇਸ਼ ਔਰਤਾਂ ਵਿੱਚ ਸਰਵਿਕਸ ਕੈਂਸਰ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਸਮੇਂ ਸਿਰ ਜਾਂਚ ਯਕੀਨੀ ਬਣਾਉਣਾ ਹੈ।ਸੀਨੀਅਰ ਮੈਡੀਕਲ ਅਫਸਰ ਡਾ. ਰਵੀ ਕਾਂਤ ਗੁਪਤਾ ਨੇ ਦੱਸਿਆ ਕਿ ਸਰਵਿਕਸ ਕੈਂਸਰ ਇੱਕ ਗੰਭੀਰ ਪਰ ਰੋਕਿਆ ਜਾ ਸਕਣ ਵਾਲਾ ਰੋਗ ਹੈ, ਜਿਸਦੀ ਸ਼ੁਰੂਆਤੀ ਪੜਾਅ ‘ਚ ਪਹਿਚਾਣ ਹੋਣ ‘ਤੇ ਇਸਦਾ ਇਲਾਜ ਸੰਭਵ ਹੈ। ਉਨ੍ਹਾਂ ਕਿਹਾ ਕਿ 30 ਤੋਂ 45 ਸਾਲ ਦੀ ਉਮਰ ਵਾਲੀਆਂ ਮਹਿਲਾਵਾਂ ਨੂੰ ਖਾਸ ਤੌਰ ‘ਤੇ ਇਸ ਸਕ੍ਰੀਨਿੰਗ ਕੈਂਪ ਦਾ ਲਾਭ ਲੈਣਾ ਚਾਹੀਦਾ ਹੈ।ਕੈਂਪ ਦੌਰਾਨ ਮਹਿਲਾਵਾਂ ਦੀ ਮੁਫ਼ਤ ਸਕ੍ਰੀਨਿੰਗ ਕੀਤੀ ਜਾਵੇਗੀ ਅਤੇ ਸੀ ਐਵ ਓ ਨੂੰ ਸਕ੍ਰੀਨਿੰਗ ਲਈ ਟ੍ਰੇਨਿੰਗ ਵੀ ਦਿੱਤੀ ਜਾਵੇਗੀ। ਸਕਠੀਨਿੰਗ ਲਈ ਆਏ ਮਰੀਜਾਂ ਨੂੰ ਜ਼ਰੂਰਤ ਅਨੁਸਾਰ ਉਨ੍ਹਾਂ ਨੂੰ ਅੱਗੇ ਦੇ ਇਲਾਜ ਲਈ ਸਲਾਹ ਅਤੇ ਮਾਰਗਦਰਸ਼ਨ ਦਿੱਤਾ ਜਾਵੇਗਾ। ਸਿਹਤ ਵਿਭਾਗ ਵੱਲੋਂ ਸਮੂਹ ਮਹਿਲਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਕੈਂਪ ਦਾ ਲਾਭ ਲੈਣ ਅਤੇ ਆਪਣੀ ਸਿਹਤ ਦੀ ਸੰਭਾਲ ਕਰਨ।








